ਪਟਿਆਲਾ (ਕੰਬੋਜ) - ਪਟਿਆਲਾ ਦੇ ਇੰਦਰਾ ਕਲੋਨੀ 'ਚ ਰਾਤ ਨੂੰ ਕਈ ਲੋਕ ਪੁਰਾਣੇ ਟਾਇਰਾ ਨੂੰ ਅੱਗ ਲਗਾਉਣ ਦਾ ਕੱਮ ਕਰਦੇ ਸਨ ਜਿਸ ਕਾਰਨ ਆਸ ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਸਾਹ ਲੈਣਾ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਗਰ ਨਿਗਮ ਕਮਿਸ਼ਨਰ, ਡੀਸੀ ਪਟਿਆਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਟਿਆਲਾ ਐਸ.ਐਸ.ਪੀ. ਨੂੰ ਇਸ ਬਾਬਤ ਕਈ ਵਾਰ ਸ਼ਿਕਾਇਤ ਕਰ ਚੁਕੇ ਹਾਂ ਪਰ ਉਨ੍ਹਾਂ ਦੇ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਸੁਣਦਾ। ਜਿੰਵੇ ਹੀ ਸਿਹਤ ਮੰਤਰੀ ਨੂੰ ਇਸ ਬਾਬਤ ਪਤਾ ਲੱਗਾ ਤਾਂ ਉਹ ਇੰਦਰਾ ਕਲੋਨੀ ਪਹੁੰਚ ਗਏ। ਮੌਕੇ 'ਤੇ ਨਗਰ ਨਿਗਮ ਕਮਿਸ਼ਨਰ, ਡੀਸੀ ਪਟਿਆਲਾ ਨੂੰ ਸਖਤ ਸ਼ਬਦਾਂ 'ਚ ਦਿੱਤੇ ਨਿਰਦੇਸ਼ 'ਚ ਕਿਹਾ ਮੈਨੂੰ ਇੱਕ ਹਫਤੇ ਚ ਜਵਾਬ ਦਿਓ। ਟਾਇਰਾ ਨੂੰ ਅੱਗ ਲਗਾਉਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਗੱਲਾਂ ਬਾਤਾਂ 'ਚ ਝਾੜਿਆ। ਦੱਸ ਦਈਏ ਕਿ ਇਸ ਕਲੋਨੀ 'ਚ ਬਹੁਤ ਸਾਰੇ ਪਰਿਵਾਰ ਪੁਰਾਣੇ ਟਾਇਰਾ ਦਾ ਕਾਰੋਬਾਰ ਕਰਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਇਹ ਟਾਇਰਾ ਨੂੰ ਅੱਗ ਲਗਾਉਣ ਦਾ ਕੱਮ ਕਰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਟਾਇਰਾ ਨੂੰ ਰਾਤ ਨੂੰ ਅੱਗ ਲਗਾਉਣ ਦਾ ਸਿਲਸਿਲਾ ਬੰਦ ਹੁੰਦਾ ਹੈ ਜਾਂ ਨਹੀਂ।
ਕੁੱਤਿਆਂ ਤੋਂ ਬਚਣ ਲਈ ਮੋਟਰਸਾਈਕਲ ਤੇਜ਼ ਕਰ ਭੱਜੇ ਇੰਗਲੈਂਡ ਤੋਂ ਆਏ ਨੌਜਵਾਨ ਦੀ ਹਾਦਸੇ 'ਚ ਮੌਤ
NEXT STORY