ਲੁਧਿਆਣਾ (ਰਾਏ) : ਮਿੰਨੀ ਰੋਜ਼ ਗਾਰਡਨ 'ਚ ਸਵੇਰੇ ਰੋਜ਼ਾਨਾ ਸੈਰ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਲਗਭਗ ਸਾਰੇ ਹੀ ਲੋਕ ਸਕੂਟਰਾਂ, ਮੋਟਰਸਾਈਕਲਾਂ ਤੇ ਇੱਥੇ ਆਉਂਦੇ ਹਨ। ਮੌਕੇ 'ਤੇ ਸਕੂਟਰ ਅਤੇ ਮੋਟਰਸਾਈਕਲ ਖੜ੍ਹੇ ਕਰਨ ਲਈ ਬਕਾਇਦਾ ਪਾਰਕਿੰਗ ਬਣੀ ਹੋਈ ਹੈ ਪਰ ਦੋ ਕੁ ਮਹੀਨੇ ਪਹਿਲਾਂ ਨੇੜੇ-ਤੇੜੇ ਰਹਿਣ ਵਾਲੇ ਲੋਕ ਪੱਕੇ ਤੌਰ 'ਤੇ ਆਪਣੀਆਂ ਕਾਰਾਂ ਖੜ੍ਹੀਆਂ ਕਰਦੇ ਸਨ, ਜਿਸ ਕਾਰਨ ਸਕੂਟਰ, ਮੋਟਰਸਾਈਕਲਾਂ ਨੂੰ ਖੜ੍ਹੇ ਕਰਨ ਲਈ ਜ਼ਰਾ ਵੀ ਥਾਂ ਨਹੀਂ ਸੀ ਬਚਦੀ।
ਯਾਦ ਰਹੇ ਕਿ ਰੋਜ਼ਾਨਾ 'ਜਗਬਾਣੀ' 'ਚ ਲੱਗੀ ਖਬਰ ਨੇ ਅਜਿਹਾ ਰੰਗ ਲਿਆਂਦਾ ਕਿ ਸਰਕਾਰ ਨੇ ਖਾਹਮ-ਖਾਹ ਖੜ੍ਹੀਆਂ ਪਾਰ ਕੀਤੀਆਂ ਕਾਰਾਂ ਨੂੰ ਮੌਕੇ ਤੋਂ ਚੁਕਵਾ ਦਿੱਤਾ, ਜਿਸ ਕਰਕੇ ਸਕੂਟਰ ਤੇ ਮੋਟਰਸਾਈਖਲ ਖੜ੍ਹੇ ਕਰਨ ਲਈ ਕਾਫੀ ਥਾਂ ਵਿਹਲੀ ਹੋ ਗਈ ਪਰ ਹੁਣ ਦੋ ਕੋਨਿਆਂ 'ਚ ਚਿੜੀ-ਛਿੱਕਾ ਖੇਡਣ ਵਾਲਿਆਂ ਨੇ ਆਪਣੇ ਨੈੱਟ ਲਾ ਕੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ, ਜੋ ਕਿਸੇ ਨੂੰ ਸਕੂਟਰ, ਮੋਟਰਸਾਈਕਲ ਖੜ੍ਹਾ ਨਹੀਂ ਕਰਨ ਦਿੰਦੇ, ਜਿਵੇਂ ਕਿ ਉਨ੍ਹਾਂ ਨੇ ਪਾਰਕਿੰਗ ਵਾਲੀ ਥਾਂ ਦੀ ਅਲਾਟਮੈਂਟ ਆਪਣੇ ਨਾਂ ਕਰਵਾਈ ਹੋਈ ਹੈ। ਇਸ ਢੰਗ ਨਾਲ ਨਲਾ ਪਾਰਕਿੰਗ ਦਾ ਅੱਧਾ ਹਿੱਸਾ ਉਨ੍ਹਾਂ ਨੇ ਨਾਜਾਇਜ਼ ਤੌਰ 'ਤੇ ਘੇਰ ਰੱਖਿਆ ਹੈ। ਹੁਣ ਲੋੜ ਹੈ ਉਨ੍ਹਾਂ ਵਿਰੁੱਧ ਕਾਰਵਾਈ ਕਰ ਕੇ ਨਾਜਾਇਜ਼ ਕਬਜ਼ੇ ਛਡਵਾਉਣ ਦੀ।
3 ਸਾਲਾਂ ਤੋਂ 7 ਖਸਤਾਹਾਲ ਟੈਂਕੀਆਂ ਨੂੰ ਡੇਗਣ ਦਾ ਐਸਟੀਮੇਟ ਹੀ ਨਹੀਂ ਬਣਵਾ ਸਕਿਆ ਨਿਗਮ
NEXT STORY