ਜਲੰਧਰ (ਸ਼ੋਰੀ, ਸੋਨੂੰ) - ਥਾਣਾ ਨੰ. 2 ਅਧੀਨ ਪੈਂਦੇ ਆਦਰਸ਼ ਨਗਰ ਵਿਚ ਇਕ ਘਰ ਵਿਚ ਰਹਿਣ ਵਾਲੀ ਨਾਬਾਲਿਗਾ ਨੇ ਸ਼ੱਕੀ ਹਾਲਤ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ ਦੋ ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਅੰਜਲੀ ਨਿਵਾਸੀ ਯੂ. ਪੀ. ਹਾਲ ਨਿਵਾਸੀ ਆਦਰਸ਼ ਨਗਰ ਵਜੋਂ ਹੋਈ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਜਾਣਕਾਰੀ ਅਨੁਸਾਰ ਅੰਜਲੀ ਵਿਸ਼ਾਲ ਚੱਢਾ ਦੇ ਮਕਾਨ ਨੰਬਰ 203 ’ਚ ਰਹਿੰਦੀ ਸੀ। ਵਿਸ਼ਾਲ ਨੇ ਦੱਸਿਆ ਕਿ ਅੰਜਲੀ ਤੀਸਰੀ ਮੰਜ਼ਿਲ ’ਤੇ ਰਹਿੰਦੀ ਸੀ। ਬੀਤੇ ਦਿਨ ਉਹ ਵਾਰ-ਵਾਰ ਬੁਲਾਉਣ 'ਤੇ ਵੀ ਨਹੀਂ ਆਈ। ਜਦੋਂ ਅਸੀਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਐੱਸ. ਐੱਚ. ਓ. ਭੂਸ਼ਨ ਕੁਮਾਰ ਦਾ ਇਸ ਸਬੰਧੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨਾਬਾਲਿਗਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਅਗਲੀ ਕਾਨੂੰਨੀ ਕਾਰਵਾਈ ਕਰੇਗੀ। ਫਿਲਹਾਲ ਪੁਲਸ ਲਾਸ਼ ਦਾ ਪੋਸਟਮਾਰਟਮ ਵੀ ਕਰਵਾਏਗੀ ਤਾਂ ਕਿ ਸੱਚਾਈ ਸਾਹਮਣੇ ਆ ਸਕੇ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਖੁਫ਼ੀਆ ਏਜੰਸੀਆਂ ਦੀ ਇਨਪੁਟ ਤੋਂ ਬਾਅਦ ਲੁਧਿਆਣਾ ’ਚ ਵਧਾਈ ਗਈ ਸੁਰੱਖਿਆ
NEXT STORY