ਲੁਧਿਆਣਾ (ਰਾਜ) : ਇਕ ਪਾਸੇ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਕਾਰਨ ਸ਼ਹਿਰ ’ਚ ਹਾਈ ਅਲਰਟ ’ਤੇ ਹੈ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ ’ਤੇ ਹਮਲੇ ਦਾ ਖਤਰਾ ਮੰਡਰਾਉਣ ਲੱਗਾ ਹੈ। ਖੁਫੀਆ ਏਜੰਸੀਆਂ ਦੇ ਇਨਪੁਟ ਤੋਂ ਬਾਅਦ ਪੰਜਾਬ ਸਮੇਤ ਲੁਧਿਆਣਾ ਕਮਿਸ਼ਨਰੇਟ ਪੁਲਸ ਵੀ ਅਲਰਟ ਹੋ ਗਈ ਹੈ, ਜਿਸ ਕਾਰਨ ਪੁਲਸ ਕਮਿਸ਼ਨਰ ਆਫਿਸ ਸਮੇਤ ਹੋਰ ਸਰਕਾਰੀ ਇਮਾਰਤਾਂ ਦੇ ਆਸ-ਪਾਸ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਬੰਕਰ ਬਣਾਉਣ ਅਤੇ ਹੋਰ ਵਰਤੋਂ ਦਾ ਸਾਮਾਨ ਵੀ ਮਾਰਕੀਟ ਤੋਂ ਖਰੀਦਿਆ ਹੈ। ਅਸਲ ਵਿਚ ਪੰਜਾਬ ’ਚ ਲਗਾਤਾਰ ਅੱਤਵਾਦੀ ਹਮਲੇ ਦਾ ਡਰ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਮੋਹਾਲੀ ਦੇ ਪੁਲਸ ਹੈੱਡਕੁਆਰਟਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ, ਜਦੋਂਕਿ 2021 ਦਸੰਬਰ ’ਚ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਅੱਤਵਾਦੀ ਬੰਬ ਧਮਾਕਾ ਕਰਨ ’ਚ ਕਾਮਯਾਬ ਹੋ ਗਏ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ
ਇਸ ਤੋਂ ਪਹਿਲਾਂ ਵੀ ਮਹਾਨਗਰ ’ਚ ਸ਼ਿੰਗਾਰ ਸਿਨੇਮਾ ਬੰਬ ਧਮਾਕਾ, ਘੰਟਾਘਰ ਚੌਕ ’ਚ ਬੰਬ ਧਮਾਕਾ ਅਤੇ ਟਾਰਗੈੱਟ ਕਿਲਿੰਗ ਵਰਗੀਆਂ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਲਈ ਪੁਲਸ ਨੂੰ ਡਰ ਸਤਾ ਰਿਹਾ ਹੈ। ਲੁਧਿਆਣਾ ਉਦਯੋਗਿਕ ਨਗਰ ਹੋਣ ਦੇ ਨਾਲ ਹੀ ਅੱਤਵਾਦੀਆਂ ਦਾ ਸਾਫਟ ਟਾਰਗੈੱਟ ਵੀ ਰਿਹਾ ਹੈ। ਇਸ ਲਈ ਪੁਲਸ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ। ਹਾਲਾਂਕਿ ਪੁਲਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਨਾਲ-ਨਾਲ ਲੁਧਿਆਣਾ ਸਥਿਤ ਸਰਕਾਰੀ ਇਮਾਰਤਾਂ ’ਤੇ ਵੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਪੁਲਸ ਕਮਿਸ਼ਨਰ ਦਫਤਰ ਸਮੇਤ ਦੂਜੇ ਸਰਕਾਰੀ ਦਫਤਰਾਂ ’ਤੇ ਵੀ ਸੁਰੱਖਿਆ ਕਰੜੀ ਕੀਤੀ ਗਈ ਹੈ। ਸੀ. ਪੀ. ਆਫਿਸ ਅੰਦਰ ਅਤੇ ਬਾਹਰ ਬੰਕਰ ਬਣਾਏ ਗਏ ਹਨ। ਹਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਵੀ ਪੁਲਸ ਬੰਕਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ
ਜਨਤਕ ਥਾਵਾਂ ’ਤੇ ਕੀਤੇ ਗਏ ਹਨ ਕਰੜੇ ਪ੍ਰਬੰਧ
ਸਰਕਾਰੀ ਇਮਾਰਤਾਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਅੱਡਾ, ਪੀ. ਏ. ਯੂ. ਸਮੇਤ ਹੋਰ ਵੱਡੇ ਅਦਾਰਿਆਂ ’ਤੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਭੀੜ ਵਾਲੇ ਇਲਾਕੇ ਘੁਮਾਰ ਮੰਡੀ, ਚੌੜਾ ਬਾਜ਼ਾਰ ਅਤੇ ਕਿਪਸ ਮਾਰਕੀਟ ’ਚ ਪੁਲਸ ਦੀ ਤਾਇਨਾਤੀ ਵਧਾਈ ਗਈ ਹੈ। ਇਥੇ ਪੁਲਸ ਦੇ ਪੱਕੇ ਨਾਕੇ ਲਾਏ ਗਏ ਹਨ ਅਤੇ 24 ਘੰਟੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਦੇ ਆਲ੍ਹਾ ਅਫਸਰ ਲਗਾਤਾਰ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਵੀ ਜਾ ਕੇ ਪੁੱਛਗਿੱਛ ਕਰ ਰਹੇ ਹਨ, ਜੋ ਕਿਸੇ ਨਾ ਕਿਸੇ ਢੰਗ ਨਾਲ ਗਰਮ ਖਿਆਲੀਆਂ ਦੇ ਸੰਪਰਕ ’ਚ ਰਹੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ
ਉਧਰ ਇਸ ਸਬੰਦੀ ਜਦੋਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਕਾਰਨ ਵੀ ਸੁਰੱਖਿਆ ਵਧਾਈ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਇਮਾਰਤਾਂ ’ਤੇ ਹਮਲੇ ਦੀ ਇਨਪੁਟ ਮਿਲੀ ਹੈ। ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ ਦਫਤਰ ਅਤੇ ਹੋਰ ਇਮਾਰਤਾਂ ਦੇ ਬਾਹਰ ਬੰਕਰ ਬਣਵਾਏ ਗਏ ਹਨ। ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡੀ ਖ਼ਬਰ, ਲਾਰੈਂਸ ਬਿਸ਼ਨੋਈ ਨਾਲ ਜੁੜੇ ਸ਼ੂਟਰਾਂ ਦੀ ਹੋਈ ਸ਼ਨਾਖਤ, ਸਾਹਮਣੇ ਆਈਆਂ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੂਸੇਵਾਲਾ ਕਤਲ ਮਾਮਲੇ 'ਚ ਰਾਜਸਥਾਨ ਦੇ ਧੌਲਪੁਰ ਪਹੁੰਚੀ ਪੰਜਾਬ ਪੁਲਸ
NEXT STORY