ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਅਦਾਲਤ ਨੇ 2020 ਦੇ ਇਕ ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਦੋਸ਼ੀ ਪਿਤਾ ਨੂੰ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ਵਿਚ 19 ਜੁਲਾਈ 2020 ਨੂੰ ਦਰਜ ਕੀਤਾ ਗਿਆ ਸੀ। ਦਰਜ ਕੀਤੇ ਮਾਮਲੇ ਵਿਚ ਸੱਤਵੀਂ ਜਮਾਤ ਦੀ ਵਿਦਿਆਰਥਣ ਜਿਸਦੀ ਉਮਰ 13 ਸਾਲ ਸੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 4 ਭੈਣ ਭਰਾਵਾਂ ਵਿਚ ਸਭ ਤੋਂ ਵੱਡੀ ਹੈ। ਉਹ ਸਰਕਾਰੀ ਸਕੂਲ ਵਿਚ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ। 16 ਜੁਲਾਈ ਨੂੰ ਉਸਦਾ ਪਿਤਾ ਜੋ ਕਿ ਖੇਤਾਂ ਵਿਚ ਦਿਹਾੜੀ ਦਾ ਕੰਮ ਕਰਦਾ ਹੈ ਉਸਨੂੰ ਘਰੋਂ ਮੋਟਰਸਾਈਕਲ 'ਤੇ ਬੈਠਾ ਕੇ ਬੈਂਕ ਵਿਚ ਖਾਤਾ ਖੁਲਵਾਉਣ ਲਈ ਲੈ ਗਿਆ। ਜਦ ਉਹ ਖਾਤਾ ਖੁਲਵਾ ਕੇ ਵਾਪਿਸ ਆ ਰਹੇ ਸਨ ਤਾਂ ਉਸਦੇ ਪਿਤਾ ਨੇ ਮੋਟਰਸਾਇਕਲ ਖੇਤਾਂ ਵਾਲੇ ਪਾਸੇ ਮੋੜ ਲਿਆ, ਜਦ ਉਸਨੇ ਕਾਰਨ ਪੁੱਛਿਆ ਤਾਂ ਪਿਤਾ ਨੇ ਦੱਸਿਆ ਕਿ ਇਧਰ ਕਿਸੇ ਵਿਅਕਤੀ ਨੂੰ ਮਿਲਣਾ ਹੈ ਪਰ ਖੇਤਰ ਵਿਚ ਸੇਮ ਨਾਲੇ ਕੋਲ ਉਸਦੇ ਪਿਤਾ ਨੇ ਉਸਨੂੰ ਜਬਰਦਸ਼ਤੀ ਕੀਤੀ ਅਤੇ ਜਬਰ-ਜ਼ਿਨਾਹ ਕੀਤਾ, ਉਸਦੇ ਰੌਲਾ ਪਾਉਣ ਤੇ ਸਾਹਮਣੇ ਤੋਂ ਕੁਝ ਲੋਕਾਂ ਨੂੰ ਆਉਂਦੇ ਵੇਖ ਉਸਦਾ ਪਿਤਾ ਉਸਨੂੰ ਘਰ ਲੈ ਆਇਆ। ਉਸਨੂੰ ਕਿਸੇ ਨੂੰ ਵੀ ਇਸ ਬਾਰੇ ਦੱਸਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ।
ਉਸਦੇ ਪਿਤਾ ਨੇ ਸਰੀਰ ਤੇ ਪਏ ਨਿਸ਼ਾਨਾਂ ਸਬੰਧੀ ਕਿਹਾ ਕਿ ਘਰ ਕਹਿ ਦੇਣਾ ਕਿ ਸੜਕ ਹਾਦਸਾ ਹੋ ਗਿਆ ਸੀ। ਨਾਬਾਲਗ ਅਨੁਸਾਰ ਉਸਨੇ ਡਰ ਕਾਰਨ ਘਰ ਉਸ ਦਿਨ ਕੁਝ ਨਾ ਦੱਸਿਆ ਪਰ ਅਗਲੇ ਦਿਨ ਜਦ ਉਸਦਾ ਪਿਤਾ ਘਰੋਂ ਕੰਮ ਲਈ ਚਲਾ ਗਿਆ ਤਾਂ ਉਸਨੇ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ। ਜਿਸ 'ਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਇਸ ਸਬੰਧੀ ਵੱਖ ਵੱਖ ਧਰਾਵਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਵਿਚ ਅੱਜ ਮਾਣਯੋਗ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਬਾਪ ਨੂੰ 20 ਸਾਲ ਦੀ ਕੈਦ ਅਤੇ 1 ਲੱਖ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਤੇ ਭੇਜਿਆ
NEXT STORY