ਮੋਹਾਲੀ (ਸੰਦੀਪ) : ਦੋ ਦੋਸਤਾਂ ਵਿਚਾਲੇ ਮਾਮੂਲੀ ਗੱਲ ਤੋਂ ਵਿਵਾਦ ਇਸ ਹੱਦ ਤਕ ਵਧ ਗਿਆ ਕਿ ਉਨ੍ਹਾਂ ਨੇ ਇਕ-ਦੂਜੇ ਦੇ ਸਿਰ ’ਚ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤੇ। ਅਗਲੇ ਦਿਨ ਅਚਾਨਕ ਸਿਹਤ ਵਿਗੜਨ ’ਤੇ ਫੇਜ਼-6 ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਵੀਰ ਵਜੋਂ ਹੋਈ ਹੈ। ਬਲੌਂਗੀ ਥਾਣਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਅਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ‘ਮੂਛੇਂ ਹੋਂ ਤੋ ਹੋਮਗਾਰਡ ਕੇ ਇਸ ਜਵਾਨ ਜੈਸੀ’, ਪ੍ਰਤੀ ਮਹੀਨਾ ਲੈਂਦੈ 1060 ਰੁਪਏ ਮੁੱਛ-ਭੱਤਾ
ਥਾਣਾ ਇੰਚਾਰਜ ਅਨੁਸਾਰ ਰਾਜਵੀਰ ਅਤੇ ਅਜੇ ਦੋਵੇਂ ਹੀ ਮਿਸਤਰੀ ਦਾ ਕੰਮ ਕਰਦੇ ਹਨ। ਉਹ ਇਕ-ਦੂਜੇ ਦੇ ਚੰਗੇ ਦੋਸਤ ਵੀ ਸਨ। ਦੋਵੇਂ ਟੀ. ਡੀ. ਆਈ. ਸਿਟੀ-117 ’ਚ ਇਕ ਕੋਠੀ ਵਿਚ ਕੰਮ ਕਰ ਰਹੇ ਸਨ। ਕੰਮ ਜ਼ਿਆਦਾ ਹੋਣ ਕਾਰਨ ਰਾਤ ਨੂੰ ਖਾਣਾ ਖਾ ਕੇ ਉੱਥੇ ਹੀ ਰੁਕ ਜਾਂਦੇ ਸਨ। ਪਿਛਲੇ ਦਿਨ ਦੋਵੇਂ ਰਾਤ ਸਮੇਂ ਖਾਣਾ ਖਾ ਰਹੇ ਸਨ। ਉਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਇਸ ਦੌਰਾਨ ਚਿਕਨ ਦੇ ਪੈਸਿਆਂ ਤੋਂ ਦੋਵਾਂ ’ਚ ਵਿਵਾਦ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ
ਵਿਵਾਦ ਇੰਨਾ ਵਧ ਗਿਆ ਕਿ ਅਜੇ ਨੇ ਰਾਜਵੀਰ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਦਿੱਤੀ। ਅਗਲੇ ਦਿਨ ਸਿਹਤ ਵਿਗੜਨ ’ਤੇ ਰਾਜਵੀਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਾਜਵੀਰ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਅਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ
ਘਰ 'ਚ ਇਕੱਲੀ ਸੀ ਔਰਤ, ਲੁਟੇਰਿਆਂ ਨੇ ਹਮਲਾ ਕਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
NEXT STORY