ਇੰਟਰਨੈਸ਼ਨਲ ਡੈਸਕ- ਲੰਡਨ ਦੇ ਹਾਈ-ਪ੍ਰੋਫਾਈਲ ਇਲਾਕੇ ਹੈਮਰਸਮਿਥ ਵਿਚ ਇਕ ਪੰਜਾਬੀ ਰੈਸਟੋਰੈਂਟ ਮਾਲਕ ਅਤੇ ਪਾਕਿਸਤਾਨੀ ਮੁਸਲਮਾਨਾਂ ਵਿਚਕਾਰ ਹਲਾਲ ਮੀਟ ਨੂੰ ਲੈ ਕੇ ਵਿਵਾਦ ਹੋ ਗਿਆ। 16 ਸਾਲਾਂ ਤੋਂ ਰੈਸਟੋਰੈਂਟ ਚਲਾ ਰਹੇ ਹਰਮਨ ਕਪੂਰ ਨੇ ਦੱਸਿਆ ਕਿ ਹਲਾਲ ਮੀਟ ਵੇਚਣ ਤੋਂ ਮਨ੍ਹਾ ਕਰਨ ’ਤੇ ਪਾਕਿਸਤਾਨੀਆਂ ਦੇ 100 ਲੋਕਾਂ ਦੇ ਸਮੂਹ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਮੈਨੂੰ ਹਲਾਲ ਮੀਟ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਪਣੇ ਕਾਰੋਬਾਰ ਨੂੰ ਬਚਾਉਣ ਲਈ ਮੈਨੂੰ ਦੁਨੀਆ ਭਰ ਦੇ ਸਿੱਖਾਂ ਤੋਂ ਮਦਦ ਮੰਗਣੀ ਪੈ ਰਹੀ ਹੈ।
ਇਹ ਵੀ ਪੜ੍ਹੋ- ਇਤਿਹਾਸਕ ਫ਼ੈਸਲਾ ; ਹੁਣ ਹਫ਼ਤੇ 'ਚ ਸਿਰਫ਼ 4 ਦਿਨ ਖੁੱਲ੍ਹਣਗੇ ਸਕੂਲ ਤੇ ਦਫ਼ਤਰ, SL 'ਚ ਨਵਾਂ Plan ਲਾਗੂ
ਹਰਮਨ ਮੁਤਾਬਕ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ 14 ਮਾਰਚ ਨੂੰ ਰੈਸਟੋਰੈਂਟ ਦੇ ਬਾਹਰ ਇਕ ਬੋਰਡ ਲਗਾ ਦਿੱਤਾ। ਇਸ ’ਤੇ ਸਾਫ਼ ਲਿਖਿਆ ਸੀ ਕਿ ਉਨ੍ਹਾਂ ਦੇ ਰੰਗਰੇਜ਼ ਰੈਸਟੋਰੈਂਟ ’ਚ ਹਲਾਲ ਮੀਟ ਨਹੀਂ ਮਿਲੇਗਾ। ਪੋਸਟਰ ਲਗਾਏ ਜਾਣ ਤੋਂ ਬਾਅਦ ਰੈਸਟੋਰੈਂਟ ’ਚ ਪਾਕਿਸਤਾਨੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਉਥੇ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਰਮਨ ਨੇ ਦੱਸਿਆ ਕਿ ਕੱਟੜਪੰਥੀਆਂ ਨੇ ਉਨ੍ਹਾਂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ। ਹਰਮਨ ਨੇ ਦੋਸ਼ ਲਾਇਆ ਕਿ ਪੁਲਸ ਨੇ ਵੀ ਕੱਟੜਪੰਥੀਆਂ ਦਾ ਸਾਥ ਦਿੱਤਾ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਜ਼ਰਾਈਲ ਦਾ ਲੇਬਨਾਨ 'ਚ ਇੱਕ ਹੋਰ ਵੱਡਾ ਐਕਸ਼ਨ: 80 ਤੋਂ ਵੱਧ ਹਿਜ਼ਬੁੱਲਾ ਦੇ ਟਿਕਾਣੇ ਤਬਾਹ, ਹਥਿਆਰਾਂ ਦਾ ਡਿਪੂ ਤਬਾਹ
NEXT STORY