ਸਾਹਨੇਵਾਲ/ਕੁਹਾੜਾ (ਜ. ਬ.) : ਥਾਣਾ ਸਾਹਨੇਵਾਲ ਅਧੀਨ ਆਉਂਦੇ ਗਿਆਸਪੁਰਾ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 15 ਸਾਲਾ ਨਬਾਲਗ ਧੀ ਨੂੰ ਇਕ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਇਸ ਸਬੰਧੀ ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ’ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਫੈਕਟਰੀ ’ਚ ਕੰਮ ਕਰਦਾ ਹੈ। ਉਸ ਦੇ 4 ਬੱਚੇ ਹਨ, ਜਿਨ੍ਹਾਂ ’ਚੋਂ ਉਸ ਦੀ 15 ਸਾਲਾ ਧੀ, ਜੋ 6ਵੀਂ ਕਲਾਸ 'ਚ ਪੜ੍ਹਦੀ ਹੈ।
ਘਰੋਂ ਸਕੂਲ ਦਾ ਬਹਾਨਾ ਬਣਾ ਕੇ ਚਲੀ ਗਈ ਅਤੇ ਵਾਪਸ ਨਹੀਂ ਆਈ, ਜਿਸ ਦੀ ਉਨ੍ਹਾਂ ਨੇ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਨੂੰ ਇਕ ਫਿਆਜ਼ ਖਾਨ ਪੁੱਤਰ ਜਮਾਲ ਅਹਿਮਦ ਵਾਸੀ ਸਿੰਗਲਾ ਸਾਈਕਲ ਨੇੜੇ ਢੰਡਾਰੀ ਕਲਾਂ ਦਾ ਰਹਿਣ ਵਾਲਾ ਮੁੰਡਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਕੁੜੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।
ਯਾਤਰੀਆਂ ਲਈ ਖੁਸ਼ਖ਼ਬਰੀ: ਇੰਡੀਗੋ ਨੇ ਫਿਰ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ, ਵੇਖੋ ਸ਼ਡਿਊਲ
NEXT STORY