ਤਰਨਤਾਰਨ (ਰਮਨ)- ਨਾਬਾਲਿਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ, ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚਣ ਤੋਂ ਬਾਅਦ ਧਮਕੀਆਂ ਦੇਣ ਦੇ ਮਾਮਲੇ ’ਚ ਜ਼ਿਲ੍ਹੇ ਦੇ ਇਕ ਥਾਣੇ ਦੀ ਪੁਲਸ ਵੱਲੋਂ 3 ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਨਿਵਾਸੀ ਇਕ ਔਰਤ ਨੇ ਥਾਣਾ ਕੰਟੋਨਮੈਂਟ ਸਿਟੀ ਅੰਮ੍ਰਿਤਸਰ ਵਿਖੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਧੀ 10ਵੀਂ ਜਮਾਤ ’ਚ ਪੜ੍ਹਦੀ ਫਰਹਾ (ਕਾਲਪਨਿਕ ਨਾਮ) ਦੀ ਸਹੇਲੀ ਜਸਪ੍ਰੀਤ ਕੌਰ (ਕਾਲਪਨਿਕ ਨਾਮ), ਪੜ੍ਹਨ ਲਈ ਅਕਸਰ ਉਸਦੇ ਘਰ ਅੰਮ੍ਰਿਤਸਰ ਵਿਖੇ ਆਉਂਦੀ ਸੀ। ਜਸਪ੍ਰੀਤ ਕੌਰ ਦੀ ਦੋਸਤੀ ਲਵ ਨਾਮਕ ਮੁੰਡੇ ਨਾਲ ਸੀ, ਜੋ ਉਸ ਨੂੰ ਅਕਸਰ ਮਿਲਣ ਦੌਰਾਨ ਉਸਦੀ ਧੀ ਫਰਹਾ ਨੂੰ ਵੀ ਨਾਲ ਲੈ ਜਾਂਦੀ ਸੀ ਜਿੱਥੇ ਲਵ ਦਾ ਦੋਸਤ ਜੱਗੀ ਵੀ ਆ ਜਾਂਦਾ ਸੀ। ਇਸ ਦੌਰਾਨ ਲਵ ਫਰਹਾ ਨੂੰ ਜੱਗੀ ਨਾਲ ਦੋਸਤੀ ਕਰਨ ਲਈ ਕਹਿੰਦਾ ਰਹਿੰਦਾ ਸੀ। ਬੀਤੀ 21 ਮਾਰਚ ਨੂੰ ਲਵ ਨੇ ਫਰਹਾ ਨੂੰ ਫੋਨ ਕਰਕੇ ਦੱਸਿਆ ਕਿ ਜੱਗੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਅਤੇ ਉਸਦਾ ਇਲਾਜ ਉਸ ਦੇ ਘਰ ਚੱਲ ਰਿਹਾ ਹੈ। ਜਿਸ ਤੋਂ ਬਾਅਦ ਫਰਹਾ ਜ਼ਿਲਾ ਤਰਨਤਾਰਨ ਵਿਖੇ ਮੌਜੂਦ ਇਕ ਪਿੰਡ ’ਚ ਲਵ ਦੇ ਘਰ ਚਲੀ ਗਈ ਜਿੱਥੇ ਲਵ ਬਾਹਰੋਂ ਦਰਵਾਜ਼ਾ ਬੰਦ ਕਰਕੇ ਚਲਾ ਗਿਆ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ
ਜਿਸ ਤੋਂ ਬਾਅਦ ਘਰ ’ਚ ਮੌਜੂਦ ਜੱਗੀ ਨੇ ਫਰਹਾ ਨੂੰ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਜਿਸ ਤੋਂ ਬਾਅਦ ਜੱਗੀ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਤਰਾਜ਼ਯੋਗ ਫੋਟੋਆਂ ਵੀ ਖਿੱਚ ਲਈਆਂ। ਉਸੇ ਦਿਨ ਜੱਗੀ ਦੀ ਪਤਨੀ ਉਨ੍ਹਾਂ ਦੇ ਘਰ ਆਈ ਅਤੇ ਫਰਹਾ ਦੀ ਮਾਂ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੀ ਕੁੜੀ ਨੂੰ ਰੋਕ ਲਵੋ ਕਿਉਂਕਿ ਜੱਗੀ ਵਿਆਹਿਆ ਹੈ। ਫਰਹਾ ਦੀ ਮਾਂ ਨੇ ਦੱਸਿਆ ਕਿ ਇਸ ਉਪਰੰਤ ਸ਼ਾਮ 7 ਵਜੇ ਉਸਦੀ ਕੁੜੀ ਘਰ ਆ ਗਈ, ਜਿਸਨੇ ਦੱਸਿਆ ਕਿ ਉਸ ਨੂੰ ਜੱਗੀ ਛੱਡ ਕੇ ਗਿਆ ਹੈ। ਜਿਸ ਤੋਂ ਬਾਅਦ ਉਸਨੇ ਆਪਣੀ ਕੁੜੀ ਨੂੰ ਗੱਲਬਾਤ ਕਰਨ ਤੋਂ ਰੋਕ ਲਿਆ ਅਤੇ ਪੁਲਸ ਨੂੰ ਇਤਲਾਹ ਨਹੀਂ ਦਿੱਤੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਦੇ 33 ਦਿਨਾਂ ’ਚ ਰੇਲਵੇ ਨੂੰ ਪਿਆ ਕਰੋੜਾਂ ਦਾ ਘਾਟਾ, 30 ਹਜ਼ਾਰ ਯਾਤਰੀਆਂ ਨੂੰ ਦਿੱਤਾ ਪੂਰਾ ਰਿਫੰਡ
ਇਸ ਦੌਰਾਨ ਜੱਗੀ ਦੇ ਜੀਜੇ ਗੁਰਮੀਤ ਸਿੰਘ ਨੇ ਉਸ ਦੀ ਧੀ ਨੂੰ ਕਿਹਾ ਕਿ ਤੂੰ ਜੱਗੀ ਦਾ ਸਾਥ ਨਾ ਛੱਡੀ, ਅਸੀਂ ਤੇਰੇ ਅਤੇ ਜੱਗੀ ਦੇ ਕਾਗਜ਼ ਬਣਾ ਕੇ ਤੇਰੀ ਉਮਰ ’ਚ ਵਾਧਾ ਕਰ ਦੇਵਾਂਗੇ, ਜਿਸ ਤੋਂ ਬਾਅਦ ਤੁਹਾਨੂੰ ਬਾਹਰ ਭੇਜ ਦਵਾਂਗੇ। ਪੀੜਤ ਔਰਤ ਨੇ ਦੱਸਿਆ ਕਿ ਹੁਣ ਜੱਗੀ ਉਸਦੇ ਬੇਟੇ ਨੂੰ ਧਮਕੀਆਂ ਦਿੰਦਾ ਹੈ ਕਿ ਅਸੀਂ ਤੇਰੀ ਭੈਣ ਨੂੰ ਚੁੱਕ ਕੇ ਲੈ ਜਾਣਾ ਹੈ। ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਕੰਟੋਨਮੈਂਟ ਸਿਟੀ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਜ਼ਿਲ੍ਹਾ ਤਰਨਤਾਰਨ ਵਿਖੇ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਕੁੜੀ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਲਵ, ਜੱਗੀ ਅਤੇ ਗੁਰਮੀਤ ਸਿੰਘ ਸਾਰੇ ਨਿਵਾਸੀ ਜ਼ਿਲ੍ਹਾ ਤਰਨਤਾਰਨ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਚੋਰਾਂ ਖ਼ਿਲਾਫ਼ ਵੱਡਾ ਐਕਸ਼ਨ! 313 ਖਪਤਕਾਰਾਂ ਖ਼ਿਲਾਫ਼ ਮੁਕੱਦਮੇ ਦਰਜ, ਹੋ ਸਕਦੀ ਹੈ ਜੇਲ੍ਹ
NEXT STORY