ਜਲੰਧਰ (ਮ੍ਰਿਦੁਲ)— ਬਸਤੀ ਪੀਰਦਾਦ 'ਚ ਇਕ ਨਾਬਾਲਗ ਲੜਕੀ ਦੇ ਘਰ ਵੜ ਕੇ ਉਸ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਪੀਰਦਾਦ ਦੀ ਰਹਿਣ ਵਾਲੀ ਲੜਕੀ ਨੇ ਥਾਣੇ ਆ ਕੇ ਬਿਆਨ ਦਿੱਤੇ ਕਿ ਉਸ ਦੇ ਗੁਆਂਢੀ ਆਕਾਸ਼ ਨੇ 18 ਮਾਰਚ ਨੂੰ ਉਸ ਦੇ ਘਰ ਅੰਦਰ ਆ ਕੇ ਉਸ ਦੇ ਕਮਰੇ ਦਾ ਦਰਵਾਜ਼ਾ ਲਗਾ ਕੇ ਗਲਤ ਕੰਮ ਕੀਤਾ। ਉਸ ਸਮੇਂ ਨਾਲ ਵਾਲੇ ਕਮਰੇ 'ਚ ਉਸ ਦਾ ਨਾਨਾ ਸੌਂ ਰਿਹਾ ਸੀ। ਮੁਲਜ਼ਮ ਆਕਾਸ਼ ਨੇ ਘਰ ਆ ਕੇ ਉਸ ਦੇ ਕਮਰੇ 'ਚ ਵੜ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋਂ ਰੌਲਾ ਪਾਉਣ 'ਤੇ ਉਸ ਦੇ ਨਾਲ ਦੇ ਘਰ 'ਚ ਰਹਿੰਦੀ ਤਾਈ ਆ ਗਈ, ਜਿਸ ਕਾਰਨ ਮੁਲਜ਼ਮ ਆਕਾਸ਼ ਭੱਜ ਗਿਆ। ਬਾਅਦ 'ਚ ਉਕਤ ਮੁਲਜ਼ਮ ਫਰਾਰ ਹੋ ਗਿਆ। ਉਨ੍ਹਾਂ ਦੀ ਮੰਗ ਹੈ ਕਿ ਉਕਤ ਮੁਲਜ਼ਮ 'ਤੇ ਕਾਰਵਾਈ ਕੀਤੀ ਜਾਵੇ। ਐੱਸ. ਐੱਚ. ਓ. ਮੁਤਾਬਕ ਆਕਾਸ਼ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਰਦਨ ਰੇਲਵੇ ਵਿਜੀਲੈਂਸ ਟੀਮ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਦਫ਼ਤਰ 'ਤੇ ਛਾਪਾ
NEXT STORY