ਗੁਰਦਾਸਪੁਰ, ਬਹਾਵਲਨਗਰ (ਵਿਨੋਦ) – ਪਾਕਿਸਤਾਨ ਦੇ ਬਹਾਵਲਨਗਰ ਜ਼ਿਲੇ ਦੇ ਮਦਰੱਸੇ ਵਿਚ ਇਕ ਮੌਲਵੀ ਨੂੰ 2 ਨਾਬਾਲਗ ਕੁੜੀਆਂ ਨਾਲ ਛੇੜਛਾੜ ਅਤੇ ਜਬਰ-ਜ਼ਨਾਹ ਦੇ ਕਥਿਤ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਬਹਾਵਲਨਗਰ ਕਸਬੇ ਦੇ ਡੁੰਗਾ ਬੁੰਗਾ ਪੁਲਸ ਸਟੇਸ਼ਨ ਵਿਚ ਦਰਜ ਐੱਫ. ਆਈ. ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਮਹਾਰਾਵਾਲੀ ਪਿੰਡ ਦੇ ਇਕ ਮਦਰੱਸੇ ਦੇ ਮੌਲਵੀ ਅਬਦੁਲ ਰਹਿਮਾਨ ਨੇ ਉਸੇ ਇਲਾਕੇ ਦੀ ਇਕ 15 ਸਾਲਾ ਵਿਦਿਆਰਥਣ ਨੂੰ ਫੋਨ ’ਤੇ ਮੈਸੇਜ ਕਰ ਕੇ ਮਸਜਿਦ ਵਿਚ ਬੁਲਾਇਆ ਸੀ। ਮੌਲਵੀ ਨੇ ਉਸ ਨੂੰ ਅਸ਼ਲੀਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਿਨਸੀ ਹਰਕਤਾਂ ਕਰਨ ਲਈ ਉਕਸਾਇਆ। ਇਸ ਤੋਂ ਬਾਅਦ ਕਥਿਤ ਤੌਰ ’ਤੇ ਪੀੜਤਾ ਦਾ ਹੱਥ ਫੜ ਕੇ ਉਸ ਨੂੰ ਮਸਜਿਦ ਦੇ ਨਾਲ ਵਾਲੇ ਕਮਰੇ ਵਿਚ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਜਦੋਂ ਮਸਜਿਦ ਦੇ ਹੋਰ ਕਰਮਚਾਰੀ ਕੁੜੀ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚੇ ਤਾਂ ਮੁਲਜ਼ਮ ਉੱਥੋਂ ਭੱਜ ਗਿਆ। ਬਾਅਦ ਵਿਚ ਪੁਲਸ ਨੇ ਮੁਲਜ਼ਮ ਨੂੰ ਦੂਜੀ ਮਸਜਿਦ ’ਚੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਪਹਿਲਾਂ ਵੀ ਕੁਝ ਕੁੜੀਆਂ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਕਿਸੇ ਨੂੰ ਦੱਸਣਗੀਆਂ ਤਾਂ ਉਨ੍ਹਾਂ ਨੂੰ ਮਦਰੱਸੇ ’ਚੋਂ ਕੱਢ ਦੇਵੇਗਾ ਅਤੇ ਜਾਨੋਂ ਮਾਰ ਦੇਵੇਗਾ।
ਰਾਇਲ ਕੈਰੇਬੀਅਨ ਇੰਟਰਨੈਸ਼ਨਲ ਜਹਾਜ਼ ’ਤੇ 140 ਤੋਂ ਵੱਧ ਯਾਤਰੀ ਅਣਪਛਾਤੀ ਬੀਮਾਰੀ ਦੀ ਲਪੇਟ ’ਚ
NEXT STORY