ਚੰਡੀਗੜ੍ਹ : ਕਲਯੁਗ ਦੇ ਇਸ ਜ਼ਮਾਨੇ 'ਚ ਖੂਨ ਦੇ ਰਿਸ਼ਤੇ ਵੀ ਫਿੱਕੇ ਪੈ ਗਏ ਹਨ। ਹਵਸ ਇਸ ਕਦਰ ਇਨਸਾਨ 'ਤੇ ਭਾਰੀ ਪੈ ਰਹੀ ਹੈ ਕਿ ਉਹ ਆਪਣੀਆਂ ਬੱਚੀਆਂ ਦੀ ਹੀ ਇੱਜ਼ਤ ਲੁੱਟਣ ਤੋਂ ਜ਼ਰਾ ਨਹੀਂ ਡਰਦਾ। ਅਜਿਹਾ ਹੀ ਮਾਮਲਾ ਚੰਡੀਗੜ੍ਹ 'ਚ ਸਾਹਮਣੇ ਆਇਆ ਹੈ, ਜਿੱਥੇ ਸਕੇ ਮਾਮੇ ਨੇ ਆਪਣੀ 10 ਸਾਲਾ ਭਾਣਜੀ ਨੂੰ ਗਰਭਵਤੀ ਕਰ ਦਿੱਤਾ ਅਤੇ ਹੁਣ ਅਦਾਲਤ ਨੇ ਬੱਚੀ ਦਾ ਗਰਭਪਾਤ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਬੱਚੀ 26 ਹਫਤਿਆਂ ਦੀ ਗਰਭਵਤੀ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਸੂਤਰਾਂ ਮੁਤਾਬਕ 10 ਸਾਲਾ ਬੱਚੀ ਨਾਲ ਉਸ ਦੇ ਸਕੇ ਮਾਮੇ ਨੇ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਪਹਿਲਾਂ ਤਾਂ ਬੱਚੀ ਦੇ ਘਰਦਿਆਂ ਨੂੰ ਪਤਾ ਨਹੀਂ ਲੱਗਾ ਪਰ ਜਦੋਂ ਤੱਕ ਉਹ ਇਸ ਬਾਰੇ ਜਾਣਦੇ, ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਬੱਚੀ ਦੇ ਪਿਤਾ ਸਰਕਾਰੀ ਕਰਮਚਾਰੀ ਹਨ, ਜਦੋਂ ਕਿ ਉਸ ਦੀ ਮਾਂ ਘਰਾਂ 'ਚ ਕੰਮ ਕਰਦੀ ਹੈ। ਪੜ੍ਹਨ ਦੀ ਉਮਰੇ ਬੱਚੀ ਦੇ ਗਰਭਵਤੀ ਹੋਣ 'ਤੇ ਡਾਕਟਰ ਵੀ ਹੈਰਾਨ ਰਹਿ ਗਏ। ਮੰਗਲਵਾਰ ਨੂੰ ਜ਼ਿਲਾ ਅਦਾਲਤ ਨੇ ਫੈਸਲਾ ਸੁਣਾਇਆ ਕਿ ਗਰਭਪਾਤ ਕਰਾਉਣ ਨਾਲ ਬੱਚੀ ਦੀ ਜਾਨ ਜਾਣ ਦਾ ਖਤਰਾ ਹੈ। ਬੱਚੀ ਦੇ ਮਾਤਾ-ਪਿਤਾ ਨੇ ਗਰਭਪਾਤ ਲਈ ਅਦਾਲਤ 'ਚ ਅਪੀਲ ਦਾਇਰ ਕੀਤੀ ਪਰ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ। ਡਾਕਟਰਾਂ ਨੇ ਅਦਾਲਤ ਨੂੰ ਦੱਸਿਆ ਕਿ ਗਰਭਪਾਤ ਕਰਾਉਣ ਨਾਲ ਬੱਚੀ ਦੀ ਜ਼ਿੰਦਗੀ ਖਤਰੇ 'ਚ ਪੈ ਸਕਦੀ ਹੈ। ਫਿਲਹਾਲ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਅਜਿਹਾ ਮਾਮਲਾ ਨਹੀਂ ਦੇਖਿਆ ਕਿ ਇੰਨੀ ਘੱਟ ਉਮਰ 'ਚ ਕੋਈ ਬੱਚੀ ਗਰਭਵਤੀ ਹੋਈ ਹੋਵੇ।
ਜੇਤਲੀ ਨੂੰ ਮਿਲੇ ਕੈਪਟਨ, ਲੰਗਰ ਸਮੱਗਰੀ ਨੂੰ GST ਮੁਕਤ ਕਰਨ ਸਮੇਤ ਕਈ ਮੁੱਦਿਆਂ 'ਤੇ ਹੋਈ ਚਰਚਾ
NEXT STORY