ਨਵਾਂਸ਼ਹਿਰ, (ਤ੍ਰਿਪਾਠੀ)- ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਘਰੋਂ ਲਿਜਾਣ ਅਤੇ ਦੋਸਤ ਦੇ ਨਾਲ ਮਿਲ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ 2 ਵਿਅਕਤੀਆਂ ਖਿਲਾਫ ਪੋਸਕੋ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੀਡ਼ਤਾ ਨੇ ਦੱਸਿਆ ਕਿ ਉਹ 10ਵੀਂ ਜਮਾਤ ਤੱਕ ਪਡ਼੍ਹੀ ਹੈ ਅਤੇ ਉਸ ਦੀ ਉਮਰ 17 ਸਾਲ ਹੈ। ਉਸ ਦੇ ਮਾਤਾ-ਪਿਤਾ ਮਿਹਨਤ-ਮਜ਼ਦੂਰੀ ਕਰਦੇ ਹਨ। ਗੁਆਂਢ ’ਚ ਹੀ ਰਹਿਣ ਵਾਲਾ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਪ੍ਰਸ਼ੋਤਮ ਜੋ ਵਿਆਹੁਤਾ ਹੈ, ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਉਸ ਨੇ ਦੱਸਿਆ ਕਿ ਘਰ ਇਕੱਲੀ ਵੇਖ ਕੇ ਉਹ ਉਸ ਨੂੰ ਵਰਗਲਾਉਂਦਾ ਸੀ ਕਿ ਉਹ ਉਸ ਦਾ ਵਿਆਹ ਆਪਣੇ ਦੋਸਤ ਦੇ ਨਾਲ ਕਰਵਾਏਗਾ।
ਉਸ ਨੇ ਦੱਸਿਆ ਕਿ 1 ਜੁਲਾਈ ਨੂੰ ਰਾਤ ਸਮੇਂ ਉਸ ਨੂੰ ਫੋਨ ਕਰ ਕੇ ਬਾਹਰ ਬੁਲਾਇਆ ਅਤੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਦੋਸਤ ਰੋਹਿਤ ਉਰਫ ਗੋਰਾ ਦੇ ਘਰ ਲੈ ਗਿਆ, ਜਿਥੇ ਉਨ੍ਹਾਂ ਦੋਵਾਂ ਨੇ ਉਸ ਦੇ ਨਾਲ ਉਸ ਦੀ ਮਰਜ਼ੀ ਖਿਲਾਫ ਜਬਰ-ਜ਼ਨਾਹ ਕੀਤਾ ਅਤੇ ਬਾਅਦ ’ਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ।
5 ਜੁਲਾਈ ਨੂੰ ਉਕਤ ਦੋਵੇਂ ਉਸ ਨੂੰ ਰਾਤ ਸਮੇਂ ਇਕੱਲੀ ਛੱਡ ਕੇ ਚਲੇ ਗਏ, ਉਪਰੰਤ ਉਹ ਰਾਤ ਸਾਢੇ 10 ਵਜੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਅਤੇ ਉਕਤ ਸਾਰੀ ਵਾਰਦਾਤ ਆਪਣੀ ਮਾਂ ਨੂੰ ਸੁਣਾਈ।
ਪੁਲਸ ਨੇ ਉਕਤ ਸ਼ਿਕਾਇਤ ਦੇ ਅਾਧਾਰ ’ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਪ੍ਰਸ਼ੋਤਮ ਅਤੇ ਰੋਹਿਤ ਉਰਫ ਗੋਰਾ ਦੇ ਖਿਲਾਫ ਪੋਸਕੋ ਐਕਟ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਚਨਾ ਅਧਿਕਾਰ ਐਕਟ ਦੀ ਪਾਲਣਾ ਨਹੀਂ ਕਰਦਾ ਸਿਵਲ ਹਸਪਤਾਲ
NEXT STORY