ਲੁਧਿਆਣਾ (ਰਾਜ)- ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਇਕ ਮੂੰਹ ਬੋਲੇ ਮਾਮੇ ਨੇ ਆਪਣੀ 17 ਸਾਲਾ ਨਾਬਾਲਗ ਭਾਣਜੀ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਪਹਿਲਾਂ ਮੁਲਜ਼ਮ ਨੇ ਕੋਲਡ ਡ੍ਰਿੰਕ ’ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਉਸ ਦੀਆਂ ਅਸ਼ਲੀਲ ਵੀਡੀਓ ਵੀ ਬਣਾਈਆਂ ਤਾਂ ਕਿ ਅੱਗੇ ਨਾਬਾਲਗਾ ਨੂੰ ਬਲੈਕਮੇਲ ਕਰ ਸਕੇ। ਫਿਰ ਦੂਜੀ ਵਾਰ ਨਾਬਾਲਗਾ ਦੇ ਵਿਰੋਧ ਕਰਨ ’ਤੇ ਪਿਸਤੌਲ ਦੀ ਨੋਕ ’ਤੇ ਜਬਰ- ਜ਼ਿਨਾਹ ਕੀਤਾ। ਇਸੇ ਤਰ੍ਹਾਂ ਮੁਲਜ਼ਮ ਨੇ ਪੀੜਤਾ ਨਾਲ ਕਈ ਵਾਰ ਮੂੰਹ ਕਾਲਾ ਕੀਤਾ ਅਤੇ ਉਸ ਨੂੰ ਧਮਕਾਉਂਦਾ ਰਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਸਬੰਧੀ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਪੀੜਤਾ ਨੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਯਤਨ ਵੀ ਕੀਤਾ ਸੀ ਤਾਂ ਪਰਿਵਾਰ ਦੇ ਵਾਰ-ਵਾਰ ਪੁੱਛਣ ਤੋਂ ਬਾਅਦ ਪੀੜਤਾ ਨੇ ਸਾਰੀ ਘਟਨਾ ਦੱਸੀ। ਫਿਰ ਮੁਲਜ਼ਮ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਪਹਿਲਾਂ ਅੱਖਾਂ ਤੇ ਮੂੰਹ ’ਚ ਪਾਈਆਂ ਮਿਰਚਾਂ, ਫਿਰ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵੱਢ-ਟੁੱਕ
ਹੁਣ ਥਾਣਾ ਡਾਬਾ ਦੀ ਪੁਲਸ ਨੇ ਆਦਮਪੁਰ, ਜਲੰਧਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਬਬਲੂ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਸ਼ਿਕਾਇਤ ਵਿਚ ਦੱਸਿਆ ਕਿ ਉਹ ਲੁਧਿਆਣਾ ਦੇ ਡਾਬਾ ਇਲਾਕੇ ’ਚ ਉਸ ਦੇ ਮਾਤਾ-ਪਿਤਾ ਨਾਲ ਰਹਿੰਦੇ ਹਨ ਪਰ ਉਹ ਖੁਦ ਪਿਛਲੇ 5-6 ਸਾਲਾਂ ਤੋਂ ਆਪਣੇ ਨਾਨਕੇ ਪਿੰਡ ਰਹਿ ਰਹੀ ਸੀ, ਉਥੇ ਹੀ ਉਹ ਸਕੂਲ ’ਚ ਪੜ੍ਹਾਈ ਕਰ ਰਹੀ ਸੀ। ਉਸ ਦੇ ਨਾਨਕੇ ਘਰ ’ਚ ਮੁਲਜ਼ਮ ਹਰਜਿੰਦਰ ਸਿੰਘ ਕਿਰਾਏ ’ਤੇ ਰਹਿੰਦਾ ਸੀ। ਮੁਲਜ਼ਮ ਦਾ ਉਸ ਦੇ ਨਾਨਕੇ ਘਰ ਨਾਲ ਘਰੇਲੂ ਰਿਸ਼ਤਾ ਸੀ। ਉਹ ਉਸ ਦੇ ਮਾਤਾ-ਪਿਤਾ ਦੇ ਕੋਲ ਵੀ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਲਈ ਉਹ ਉਸ ਨੂੰ ਮਾਮੇ ਕਹਿ ਕੇ ਬੁਲਾਉਂਦੀ ਸੀ। ਮੁਲਜ਼ਮ ਟਿਊਸ਼ਨ ਵੀ ਪੜ੍ਹਾਉਂਦਾ ਸੀ ਪਰ ਉਸ ’ਤੇ ਗੰਦੀ ਨਜ਼ਰ ਰੱਖਦਾ ਸੀ। 2020 ਵਿਚ ਕੋਵਿਡ-19 ਕਾਰਨ ਲਾਕਡਾਊਨ ਹੋ ਗਿਆ ਸੀ। ਇਸ ਲਈ ਮਈ 2020 ਵਿਚ ਉਸ ਦੇ ਮਾਤਾ-ਪਿਤਾ ਉਸ ਨੂੰ ਲੁਧਿਆਣਾ ਲੈ ਕੇ ਆ ਗਏ ਸਨ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਦੋਸਤ ਦੀ ਲੜਾਈ ’ਚ ਗਏ 17 ਸਾਲਾ ਮੁੰਡੇ ਨਾਲ ਵਾਪਰ ਗਿਆ ਭਾਣਾ
ਪੀੜਤਾ ਦਾ ਕਹਿਣਾ ਹੈ ਕਿ ਲੁਧਿਆਣਾ ਆਉਣ ਤੋਂ ਬਾਅਦ ਮੁਲਜ਼ਮ ਪਹਿਲੀ ਵਾਰ ਉਸ ਦੇ ਘਰ ਆਇਆ ਪਰ ਮਿਲ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਅਗਸਤ 2020 ’ਚ ਮੁਲਜ਼ਮ ਹਰਜਿੰਦਰ ਉਸ ਦੇ ਘਰ ਆਇਆ ਸੀ ਪਰ ਉਸ ਦੇ ਮਾਤਾ-ਪਿਤਾ ਹੁਸ਼ਿਆਰਪੁਰ ਗਏ ਹੋਏ ਸਨ ਤਾਂ ਮੁਲਜ਼ਮ ਨੇ ਉਸ ਤੋਂ ਕੋਲਡ ਡ੍ਰਿਕ ਮੰਗਵਾਈ ਅਤੇ ਉਸ ਵਿਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਨੂੰ ਪੀਣ ਤੋਂ ਬਆਦ ਉਹ ਬੇਸੁੱਧ ਹੋ ਗਈ ਤਾਂ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 81 ਫ਼ੀਸਦੀ ਨਮੂਨਿਆਂ ’ਚ ਪਾਇਆ ਗਿਆ ਯੂ.ਕੇ. ਦਾ ਵਾਇਰਸ, ਕੈਪਟਨ ਨੇ ਜਾਰੀ ਕੀਤੀ ਚਿਤਾਵਨੀ
ਇਸ ਦੌਰਾਨ ਮੁਲਜ਼ਮ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਉਸ ਦੀਆਂ ਅਸ਼ਲੀਲ ਵੀਡੀਓ ਦਿਖਾ ਕੇ ਉਸ ਨੂੰ ਬਲੈਕਮੇਲ ਕੀਤਾ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਧਮਕਾਉਂਦੇ ਹੋਇਆ ਚਲਾ ਗਿਆ। ਇਸ ਤੋਂ ਬਾਅਦ ਮੁਲਜ਼ਮ ਸਤੰਬਰ 2020 ’ਚ ਉਸ ਦੇ ਘਰ ਆਇਆ ਸੀ, ਉਸ ਸਮੇਂ ਉਸ ਦੇ ਪਿਤਾ ਕੰਮ ’ਤੇ ਗਏ ਹੋਏ ਸਨ, ਜਦੋਂਕਿ ਮਾਂ ਮੰਦਰ ਗਈ ਹੋਈ ਸੀ, ਉਹ ਘਰ ’ਚ ਇਕੱਲੀ ਸੀ। ਮੁਲਜ਼ਮ ਨੇ ਪਿਸਤੌਲ ਦੀ ਨੋਕ ’ਤੇ ਧਮਕਾ ਕੇ ਫਿਰ ਉਸ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ ਸੀ।
ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ
ਪੀੜਤਾ ਦਾ ਕਹਿਣਾ ਹੈ ਕਿ ਫਿਰ ਅਕਤੂਬਰ 2020 ਵਿਚ ਮੁਲਜ਼ਮ ਘਰ ਆਇਆ ਸੀ ਪਰ ਉਦੋਂ ਘਰ ਵਿਚ ਉਸ ਦੇ ਮਾਤਾ-ਪਿਤਾ ਸਨ। ਇਸ ਲਈ ਮੁਲਜ਼ਮ ਜਲਦ ਹੀ ਚਲਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 2020 ਨੂੰ ਫਿਰ ਮੁਲਜ਼ਮ ਘਰ ਆਇਆ ਸੀ ਪਰ ਬਹਾਨੇ ਨਾਲ ਉਸ ਨੂੰ ਨਾਲ ਲੈ ਗਿਆ ਸੀ। ਉਸ ਸਮੇਂ ਇਕ ਅਣਜਾਨ ਜਗ੍ਹਾ ’ਤੇ ਜਾ ਕੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਪੀੜਤਾ ਮੁਤਾਬਕ ਮਾਰਚ 2021 ਵਿਚ ਉਸ ਦੇ ਫਾਈਨਲ ਪੇਪਰ ਸਨ। ਇਸ ਲਈ ਉਹ ਆਪਣੇ ਨਾਨਕੇ ਪੇਪਰ ਦੇਣ ਗਈ ਸੀ, ਜਿੱਥੇ ਮੁਲਜ਼ਮ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਸੀ। ਇਸ ਲਈ 17 ਮਾਰਚ ਨੂੰ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਉਸ ਸਮੇਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਹ ਬਚ ਗਈ ਸੀ। ਤਿੰਨ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਮਾਂ ਨੇ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਵਾਰ-ਵਾਰ ਪੁੱਛਣ ਤੋਂ ਬਾਅਦ ਉਸ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ।
ਇਹ ਵੀ ਪੜ੍ਹੋ : ਪੈਲੇਸ ’ਚ ਚੱਲ ਰਿਹਾ ਸੀ ਵਿਆਹ, ਲਾੜੀ ਨਾਲ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਕੀ ਕਹਿਣਾ ਹੈ ਪੁਲਸ ਦਾ
ਇਸ ਸੰਬੰਧੀ ਏ. ਐੱਸ. ਆਈ. ਪਰਮਜੀਤ ਸਿੰਘ, ਥਾਣਾ ਡਾਬਾ ਨੇ ਕਿਹਾ ਕਿ ਮੁਲਜ਼ਮ ਹਰਜਿੰਦਰ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੀ ਇਕ ਧੀ ਵੀ ਹੈ। ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਹਰਜਿੰਦਰ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੀੜਤਾ ਦੀ ਮੈਡੀਕਲ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ–ਖੇਡਦਾ ਪਰਿਵਾਰ, ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਾਉਣ ਨਾਲ 19 ਸਾਲਾ ਮੁੰਡੇ ਦੀ ਮੌਤ
ਰੇਲਵੇ ਨੇ ਪੰਜਾਬ ਸਣੇ 4 ਹੋਰ ਰਾਜਾਂ ਤੋਂ ਹੋਲੀ ’ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਕੀਤਾ ਐਲਾਨ
NEXT STORY