ਮੋਹਾਲੀ, (ਕੁਲਦੀਪ)- ਜ਼ਿਲਾ ਅਦਾਲਤ ਨੇ ਇਕ ਨਾਬਾਲਗ ਲਡ਼ਕੀ ਦੇ ਪੇਰੈਂਟਸ ਦੀ ਗੈਰ-ਹਾਜ਼ਰੀ ਵਿਚ ਘਰ ਵਿਚ ਉਸ ਨੂੰ ਧਮਕਾ ਕੇ ਰੇਪ ਕਰਨ ਵਾਲੇ ਮੁਲਜ਼ਮ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਸਾਢੇ 17 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਸਜ਼ਾ ਸੁਣਾਉਣ ਉਪਰੰਤ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਜ਼ਿਲਾ ਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਦੀ ਅਦਾਲਤ ਵਲੋਂ ਇਹ ਸਜ਼ਾ ਜ਼ਿਲਾ ਮੋਹਾਲੀ ਦੇ ਪਿੰਡ ਭਰਤਪੁਰ ਨਿਵਾਸੀ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਸੁਣਾਈ ਗਈ ਹੈ। ਪੁਲਸ ਸਟੇਸ਼ਨ ਸੋਹਾਣਾ ਵਿਚ 19 ਮਾਰਚ 2017 ਨੂੰ ਪੀਡ਼ਤ ਲਡ਼ਕੀ ਦੇ ਪਿਤਾ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 376 (2) (ਐੱਨ), 450, 506 ਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਲਡ਼ਕੀ ਦੇ ਪਿਤਾ ਦਾ ਇਲਜ਼ਾਮ ਸੀ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਆ ਜਾਂਦਾ ਸੀ ਤੇ ਉਨ੍ਹਾਂ ਦੀ ਨਾਬਾਲਗ ਲਡ਼ਕੀ ਨੂੰ ਜ਼ਬਰਦਸਤੀ ਧਮਕਾ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਕੁਝ ਦਿਨ ਲਡ਼ਕੀ ਉਸ ਦੀਆਂ ਧਮਕੀਆਂ ਕਾਰਨ ਚੁੱਪ ਰਹੀ ਪਰ ਬਾਅਦ ਵਿਚ ਉਸ ਨੇ ਆਪਣੇ ਪਿਤਾ ਅਤੇ ਦਾਦੀ ਨੂੰ ਪੂਰੀ ਗੱਲ ਦੱਸ ਦਿੱਤੀ।
ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਧਾਰਾ 376 ਤਹਿਤ 10 ਸਾਲ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ । ਧਾਰਾ 450 ਵਿਚ 2 ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 506 ਵਿਚ 1 ਸਾਲ ਕੈਦ ਤੇ 2500 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਸੀ. ਐੱਲ. ਯੂ. ਦੀ ਸਹੂਲਤ ਅਗਲੇ 3 ਮਹੀਨਿਆਂ ਵਿਚ ਹੋਵੇਗੀ ਆਨਲਾਈਨ : ਸਿੱਧੂ
NEXT STORY