ਟਾਂਡਾ ਉੜਮੁੜ (ਵੈੱਬ ਡੈਸਕ, ਪਰਮਜੀਤ ਮੋਮੀ, ਵਰਿੰਦਰ ਪੰਡਿਤ)- ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਤੀਜੇ ਪੜਾਅ ਵਿਚਾਲੇ ਅੱਜ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਮੀਰੀ-ਪੀਰੀ ਖ਼ਾਲਸਾ ਮਰਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਡਾਂ ਉੜਮੁੜ ਤੋਂ ਆਰੰਭ ਹੋਇਆ।

ਇਹ ਵੀ ਪੜ੍ਹੋ- ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ
ਟਾਂਡਾ ਪਹੁੰਚਣ 'ਤੇ ਸਮੂਹ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਪੜਾਅ ਲਈ ਆਰੰਭ ਹੋਣ ਉਪਰੰਤ ਟਾਂਡਾ ਇਲਾਕੇ ਦੇ ਵੱਖ-ਵੱਖ ਹਿੱਸਿਆਂ 'ਚ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਤਪ ਅਸਥਾਨ ਸੰਤ ਬਾਬਾ ਬਲਵੰਤ ਸਿੰਘ ਦਾਰਾਪੁਰ ਟਾਂਡਾ ਵਿਖੇ ਰਾਤਰੀ ਦੇ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਮੀਰੀ-ਪੀਰੀ ਖਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਹੋਇਆ, ਜਿਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡਾ ਵਾਲਿਆਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਂਤਾਂ ਅਤੇ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਸਮੂਹ ਸੰਗਤਾਂ ਨੂੰ ਪ੍ਰੇਰਿਤ ਕੀਤਾ।
ਮਹਾਨ ਨਗਰ ਕੀਰਤਨ ਦਾ ਪਿੰਡ ਸਹਿਬਾਜਪੁਰ, ਗੁਰਦੁਆਰਾ ਪੁਲ ਪੁਖਤਾ ਸਾਹਿਬ, ਪਿੰਡ ਭੂਲਪੁਰ ਦੀਆਂ ਸੰਗਤਾਂ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸੁਆਗਤ ਕੀਤਾ ਗਿਆ। ਮੀਰੀ-ਪੀਰੀ ਖਾਲਸਾ ਮਾਰਚ ਤੇ ਨਗਰ ਕੀਰਤਨ ਦੌਰਾਨ ਨਿਰਮਲ ਭੇਖ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਗੁਰੂਸਰ ਖੁੱਡਾ, ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਵਾਲੇ, ਬਾਬਾ ਜਗਦੀਪ ਸਿੰਘ ਬੁਰਜ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ,ਹਲਕਾ ਇੰਚਾਰਜ ਅਰਵਿੰਦਰ ਸਿੰਘ, ਸੀਨੀਅਰ ਅਕਾਲੀ ਆਗੂ ਸਤਪਾਲ ਸਿੰਘ, ਜਿਲਾ ਪ੍ਰਧਾਨ ਸਰਬਜੀਤ ਸਿੰਘ ਮੋਮੀ, ਗੁਰਨਾਮ ਸਿੰਘ ਸਾਹਿਬਾਜਪੁਰ, ਕਮਲਜੀਤ ਸਿੰਘ ਤੁਲੀ, ਕਿਰਪਾਲ ਸਿੰਘ ਪੰਡੋਰੀ , ਸੰਤ ਬਾਬਾ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਤੇ ਹੋਰ ਨਾਹੀ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਟਾਂਡਾ ਪਹੁੰਚਣ ਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਜੀ ਖਾਲਸਾ ਮਹਾਰਾਜ ਤੇ ਮਹਾਨ ਨਗਰ ਕੀਰਤਨ ਦੇ ਦਰਸ਼ਨ ਦੀਦਾਰੇ ਕੀਤੇ।

ਇਹ ਖ਼ਾਲਸਾ ਮਾਰਚ ਸਹਿਵਾਜਪੁਰ, ਕੋਟਲੀ, ਪੁੱਲ ਖੁਖਤਾ, ਦਬੁਰਜੀ, ਬੈਸ ਅਵਾਨ, ਭੋਲੂਪੁਰ, ਰੜਾ, ਬਿਆਸ ਦਰਿਆ ਪੁੱਲ, ਸ੍ਰੀ ਹਰਗੋਬਿੰਦਪੁਰ, ਮਾੜੀ ਪੰਨਵਾਂ, ਮਠੋਲਾ ਅੱਡਾ, ਭਾਮ, ਹਰਚੋਵਾਲ, ਭਾਮੜੀ ਅੱਡਾ, ਭਾਮੜੀ ਨਹਿਰ ਵਾਲਾ ਪੁੱਲ, ਬਸਰਾਵਾਂ, ਕਾਹਲਵਾਂ ਮੋੜ, ਨੰਗਲ, ਕਾਦੀਆਂ ਬਿਜਲੀਘਰ ਚੌਂਕ, ਕਾਦੀਆਂ ਥਾਣਾ ਚੌਂਕ, ਕਾਦੀਆਂ ਰੇਲਵੇ ਰੋਡ, ਖਾਰਾ, ਕੋਟ ਟੋਡਰ ਮੱਲ, ਕੋਟ ਟੋਡਰ ਮੱਲ ਅੱਡਾ, ਭਿਟੇਵੱਡ, ਨਿਮਾਣੇ, ਕੋਟ ਧੰਦਲ, ਵੜੈਚ, ਨੈਨੋਕੋਟ ਅੱਡਾ, ਸਠਿਆਲੀ, ਸਠਿਆਲੀ ਪੁੱਲ, ਕੋਟ ਜੋਗ ਰਾਜ, ਕਾਲਾ ਬਾਲਾ ਅੱਡਾ, ਮੱਲੀਆ, ਛੀਨਾਂ ਰੇਤ ਵਾਲਾ, ਡੇਹਰੀਵਾਲ ਅੱਡਾ, ਡੇਹਰੀਵਾਲ ਪਿੰਡ, ਜ਼ਫਰਵਾਲ, ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਰਾਤ ਦਾ ਪੜਾਅ ਕਰੇਗਾ।


ਇਹ ਵੀ ਪੜ੍ਹੋ- ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਘਰੋਂ ਕਾਲਜ ਗਈ ਕੁੜੀ ਸ਼ੱਕੀ ਹਾਲਾਤ 'ਚ ਹੋਈ ਲਾਪਤਾ, ਪਰਿਵਾਰ ਨੇ ਲਾਏ ਕਿਡਨੈਪਿੰਗ ਦੇ ਦੋਸ਼
NEXT STORY