ਬੰਗਾ/ਫਗਵਾੜਾ (ਰਾਕੇਸ਼ ਅਰੋੜਾ)-ਬੰਗਾ ਦੇ ਮੁੱਖ ਮਾਰਗ ਤੇ ਸਥਿਤ ਸਹੋਤਾ ਲਾਟਰੀ ਸਟਾਲ ਤੋਂ ਦੇਰ ਸ਼ਾਮ ਸਿੱਕਮ ਸਟੇਟ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਵਾਲੀ ਤਿੰਨ ਕਰੋੜੀ ਇਨਾਮ ਵਾਲੀ ਦੇਰ ਸ਼ਾਮ 5 ਵਜੇ ਖ਼ਰੀਦੀ ਗਈ ਟਿਕਟ ਨੇ ਪ੍ਰਵਾਸੀ ਮਜ਼ਦੂਰ ਨੂੰ 6 ਵਜੇ ਕਰੋੜ ਪਤੀ ਬਣਾ ਦਿੱਤਾ। ਜੇਤੂ ਦੀ ਪਛਾਣ ਪੱਛਮੀਂ ਬੰਗਾਲ ਦੇ ਰਹਿਣ ਵਾਲੇ ਮਧੂ ਸਿੰਘ ਪੁੱਤਰ ਕਨਕੂ ਸਿੰਘ ਵਜੋਂ ਹੋਈ ਹੈ। ਜਿਉਂ ਹੀ ਉਸ ਨੂੰ ਇਹ ਸੂਚਨਾ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਧੂ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤਾਂ 'ਚ ਆਪਣੀ ਪਾਰਟੀ ਨਾਲ ਲੰਮੇ ਸਮੇਂ ਤੋਂ ਮਜ਼ਦੂਰੀ ਦਾ ਕੰਮ ਕਰਦਾ ਹੈ। ਇਹ ਲਾਟਰੀ ਨਤੀਜਾ ਆਉਣ ਤੋਂ ਪਹਿਲਾਂ ਮਹਿਜ਼ ਇਕ ਘੰਟਾ ਪਹਿਲਾਂ ਪਾਈ ਸੀ ਅਤੇ ਨਤੀਜਾ ਆਉਂਦਿਆਂ ਹੀ ਇਹ ਖ਼ੁਸ਼ਖ਼ਬਰੀ ਸਹੋਤਾ ਲਾਟਰੀ ਕੋਲ ਪੁੱਜ ਗਈ।
ਇਹ ਵੀ ਪੜ੍ਹੋ- ਪੰਜਾਬ: ਘਰ ਦੀ ਛੱਤ 'ਤੇ ਸੁੱਟਿਆ ਪੈਟਰੋਲ ਬੰਬ! ਧਮਾਕੇ ਮਗਰੋਂ ਸਹਿਮੇ ਲੋਕ
ਉਨ੍ਹਾਂ ਨੇ ਜਦੋਂ ਆਪਣੇ ਇਸ ਗਾਹਕ ਨੂੰ ਸੂਚਿਤ ਕੀਤਾ ਤਾਂ ਉਹ ਆਪਣੇ ਨਾਲ ਸਾਥੀਆਂ ਸਮੇਤ ਬੰਗਾ ਪੁੱਜਾ। ਉਸ ਦੇ ਸਾਕ ਸਬੰਧੀਆਂ ਨੇ ਦੱਸਿਆ ਕਿ ਮਧੂ ਬਹੁਤ ਹੀ ਠੰਡੇ ਸੁਭਾਅ ਦਾ ਮਾਲਕ ਹੈ ਅਤੇ ਸਦਾ ਮਿਹਨਤ 'ਚ ਵਿਸ਼ਵਾਸ਼ ਰੱਖਦਾ ਹੈ। ਸਹੋਤਾ ਲਾਟਰੀ ਸਟਾਲ ਦੇ ਮਾਲਕ ਸਾਗਰ ਮੁਤਾਬਕ ਉਹ ਅਗਲੀ ਪ੍ਰੀਕਿਰਿਆ ਲਈ ਲੁਧਿਆਣਾ ਜਾ ਰਹੇ ਹਨ, ਜਿੱਥੇ ਲੋੜੀਂਦੇ ਦਸਤਾਵੇਜ ਜਮ੍ਹਾ ਕਰਵਾ ਕੇ ਬਣਦੀ ਰਕਮ ਅਦਾ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਇਤਿਹਾਸ 'ਚ ਬੰਗਾ ਹਲਕੇ ਅੰਦਰ ਇੰਨਾ ਵੱਡਾ ਇਨਾਮ ਪਹਿਲੀ ਵਾਰ ਨਿਕਲਿਆ ਹੈ। ਇਸ ਮੌਕੇ 'ਤੇ ਉਨ੍ਹਾਂ 3 ਕਰੋੜ ਜੇਤੂ ਮਧੂ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਕੇਕ ਕਟਵਾਇਆ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ 'ਚੋਂ ਮਾਨਸੂਨ ਦੀ ਰਵਾਨਗੀ, ਅਗਲੇ 5 ਦਿਨਾਂ ਦਾ ਜਾਣੋ ਹਾਲ
NEXT STORY