ਬੋਹਾ, ਬੁਢਲਾਡਾ (ਅਮਨਦੀਪ, ਬਾਂਸਲ) : ਜ਼ਿਲ੍ਹਾ ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ 'ਚ ਅੱਧੀ ਰਾਤ ਮਿਜ਼ਾਈਲ ਨੁਮਾ ਚੀਜ਼ ਡਿੱਗੀ, ਜਿਸ ਨੇ ਖੇਤਾਂ 'ਚ ਤਬਾਹੀ ਮਚਾ ਦਿੱਤੀ। ਇਹ ਮਿਜ਼ਾਈਲ ਨੁਮਾ ਚੀਜ਼ ਡਿੱਗਣ ਨਾਲ ਵੱਡਾ ਧਮਾਕਾ ਹੋਇਆ, ਜਿਸ ਨੂੰ ਲੈ ਕੇ ਸਾਰਾ ਪਿੰਡ ਜਾਗ ਉੱਠਿਆ। ਜਿੱਥੇ ਇਹ ਚੀਜ਼ ਡਿੱਗੀ, ਉੱਥੇ ਪਈ ਤੂੜੀ ਨੂੰ ਅੱਗ ਲੱਗ ਗਈ ਅਤੇ ਡੂੰਘਾ ਟੋਇਆ ਪੁੱਟਿਆ ਗਿਆ। ਹੋਰ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਰਾਤ 8 ਵਜੇ ਤੋਂ ਬਾਅਦ ਬਜ਼ਾਰ ਬੰਦ ਕਰਨ ਦੇ ਹੁਕਮ, ਪੁਲਸ ਕਰ ਰਹੀ ANNOUNCEMENT
ਇਸ ਦੀ ਸੂਚਨਾ ਮਿਲਦੇ ਹੀ ਪੁਲਸ ਤੇ ਪ੍ਰਸ਼ਾਸਨ ਘਟਨਾ ਸਥਾਨ 'ਤੇ ਪੁੱਜਿਆ। ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਇਹ ਮਿਜ਼ਾਈਲ ਨੁਮਾ ਚੀਜ਼ ਇੱਥੇ ਦਾਗੀ ਗਈ ਹੈ। ਇਸ ਨੂੰ ਲੈ ਕੇ ਪਿੰਡ 'ਚ ਸਹਿਮ ਦਾ ਮਾਹੌਲ ਹੈ। ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਤੇ ਸਾਬਕਾ ਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ ਸਵਾ 2 ਵਜੇ ਪਿੰਡ 'ਚ ਇਕਦਮ ਰੌਸ਼ਨੀ ਹੋਈ।
ਇਹ ਵੀ ਪੜ੍ਹੋ : ਜੰਗ ਦੇ ਮਾਹੌਲ ਵਿਚਾਲੇ ਚੰਡੀਗੜ੍ਹ 'ਚ ਨਵੀਂ ਐਡਵਾਈਜ਼ਰੀ ਜਾਰੀ, ਹੁਣ 7 ਵਜੇ ਤੋਂ ਬਾਅਦ...
ਦੇਖਦੇ ਹੀ ਦੇਖਦੇ ਪਿੰਡ ਦੇ ਬਾਹਰ ਖੇਤਾਂ 'ਚ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਨਿਕਲ ਆਏ। ਉੱਥੇ ਪਈ ਤੂੜੀ ਨੂੰ ਅੱਗ ਲੱਗ ਗਈ ਤੇ ਕਰੀਬ 5 ਫੁੱਟ ਤੱਕ ਡੂੰਘਾ ਟੋਆ ਪੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਦੇਖਣ 'ਚ ਇਹ ਕੋਈ ਮਿਜ਼ਾਈਲ ਨੁਮਾ ਚੀਜ਼ ਜਾਪਦੀ ਹੈ, ਜਿਸ ਨੇ ਭਾਰੀ ਤਬਾਹੀ ਮਚਾਈ। ਉਨ੍ਹਾਂ ਕਿਹਾ ਕਿ ਧਮਾਕਾ ਸੁਣ ਕੇ ਸਾਰਾ ਪਿੰਡ ਡਰ ਗਿਆ ਅਤੇ ਜਦੋਂ ਦਿਨ ਚੜ੍ਹੇ ਘਟਨਾ ਸਥਾਨ 'ਤੇ ਦੇਖਿਆ ਗਿਆ ਤਾਂ ਦੂਰ ਤੱਕ ਜ਼ਮੀਨ ਪੁੱਟੀ ਹੋਈ ਦਿਖੀ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ 'ਚ ਖੇਤਾਂ 'ਚ ਡਿੱਗਿਆ ਡਰੋਨ, ਧਮਾਕੇ ਮਗਰੋਂ ਲੱਗੀ ਅੱਗ
NEXT STORY