ਮੋਹਾਲੀ (ਰਾਣਾ) : ਜੇਕਰ ਮੋਹਾਲੀ 'ਚ ਲਾਪਤਾ ਹੋਏ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਲਿਸਟ ਕਾਫੀ ਲੰਬੀ ਹੈ। 1 ਜਨਵਰੀ, 2018 ਤੋਂ ਲੈ ਕੇ 31 ਜੁਲਾਈ, 2019 ਤੱਕ ਜ਼ਿਲੇ 'ਚ ਕੁੱਲ 263 ਲੋਕ ਲਾਪਤਾ ਹੋ ਚੁੱਕੇ ਹਨ, ਜਿਨ੍ਹਾਂ 'ਚ ਛੋਟੇ ਬੱਚਿਆਂ, ਔਰਤਾਂ ਤੇ ਪੁਰਸ਼ ਸ਼ਾਮਲ ਹਨ। ਇਨ੍ਹਾਂ 'ਚੋਂ ਕਿਸੇ ਦਾ ਅਜੇ ਤੱਕ ਕੋਈ ਸੁਰਾਗ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜ਼ਿਲਾ ਮੋਹਾਲੀ ਦੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਛੋਟੇ ਬੱਚਿਆਂ ਦੇ 8, ਔਰਤਾਂ ਦੇ 87 ਅਤੇ ਪੁਰਸ਼/ਬਜ਼ੁਰਗਾਂ ਦੇ 168 ਕੇਸ ਦਰਜ ਹਨ। ਇਨ੍ਹਾਂ 'ਚ ਕੁਝ ਮਾਮਲੇ ਅਜਿਹੇ ਵੀ ਹਨ, ਜਿਨ੍ਹਾਂ 'ਚ ਮਾਂ ਖੁਦ ਆਪਣੇ ਬੱਚਿਆਂ ਨੂੰ ਲੈ ਕੇ ਲਾਪਤਾ ਹੋਈ ਹੈ। ਪੁਲਸ ਵਲੋਂ ਇਨ੍ਹਾਂ ਸਾਰਿਆਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ।
ਚੰਗਾਲੀਵਾਲਾ ਕਾਂਡ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ DC ਤੇ SSP ਨੂੰ ਮਿਲਿਆ, ਕੀਤੀ ਜਾਂਚ ਦੀ ਮੰਗ
NEXT STORY