ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿਸਤਾਨ ਦਰਮਿਆਨ ਹੋ ਰਹੀ ਜੰਗ ਨਾਲ ਘਬਰਾਏ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹੌਸਲਾ ਦੇਣ ਲਈ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਵੱਲੋਂ ਬਾਰਡਰ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਪਿੰਡ ਓਗਰਾ, ਕਾਹਨਾ, ਠੱਠੀ, ਫਰੀਦਪੁਰ, ਜੈਨਪੁਰ, ਸ੍ਰੀ ਰਾਮਪੁਰ, ਠਾਕੁਰਪੁਰ, ਸੰਦਲਪੁਰ, ਮਿਆਣੀ ਮਲਾਹ, ਚੌਂਤਰਾ, ਵਜ਼ੀਰਪੁਰ ਅਫ਼ਗਾਨਾ, ਸ਼ਮਸ਼ੇਰਪੁਰ, ਇਸਲਾਮਪੁਰ, ਸੰਘੋਰ, ਠੁੰਡੀ, ਸ਼ਾਹਪੁਰ ਅਫ਼ਗਾਨਾ, ਨੰਗਲਡਾਲਾ, ਡੁੱਗਰੀ, ਬਾਊਪੁਰ ਅਫ਼ਗਾਨਾ ਅਤੇ ਦੋਰਾਂਗਲਾ ਵਿਖੇ ਪਹੁੰਚ ਕੇ ਲੋਕਾਂ ਦਾ ਹਾਲਚਾਲ ਜਾਣਿਆ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਚੱਲਣ ਲਈ ਜਾਗਰੂਕ ਕੀਤਾ। ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਵੀਰ ਸੈਨਿਕਾਂ ’ਤੇ ਮਾਣ ਹੈ ਜਿਨ੍ਹਾਂ ਨੇ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹਤੋਡ਼ ਜਵਾਬ ਦਿੰਦਿਆਂ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਗੁਆਂਢੀ ਮੁਲਕ ਨਾਲ ਜੰਗ ਜਾਂ ਤਣਾਅ ਵਾਲੀ ਸਥਿਤੀ ਬਣੀ ਹੈ ਤਾਂ ਸਭ ਤੋਂ ਵੱਧ ਮਾਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਝੱਲਣੀ ਪਈ ਹੈ। ਜਿਸ ਬਾਰੇ ਲੋਕਾਂ ਨੂੰ ਸੁਚੇਤ ਹੋਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਹਲਕੇ ਦੀ ਜਨਤਾ ਨਾਲ ਖਡ਼੍ਹੇ ਹਨ ਅਤੇ ਹਮੇਸ਼ਾ ਉਨ੍ਹਾਂ ਦਾ ਸਾਥ ਦੇਣਗੇ।
ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਕੁਝ ਸਿਰਫਿਰੇ ਲੋਕਾਂ ਦੀ ਵਜ੍ਹਾ ਕਾਰਨ ਦੋ ਮੁਲਕਾਂ ’ਚ ਅਜਿਹੇ ਹਾਲਾਤ ਬਣੇ ਹਨ ਪਰ ਸਰਹੱਦੀ ਲੋਕਾਂ ਦੇ ਬੁਲੰਦ ਹੌਸਲਿਆਂ ਦੀ ਉਹ ਪ੍ਰਸ਼ੰਸਾ ਕਰਦੇ ਹਨ, ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਹਰ ਵਾਰ ਅਜਿਹੇ ਹਾਲਾਤਾਂ ਨੂੰ ਮਾਤ ਪਾਈ ਹੈ ਅਤੇ ਦੇਸ਼ ਤੇ ਭਾਰਤੀ ਫ਼ੌਜ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਰ ਮੁਸੀਬਤ ਦਾ ਸਾਹਮਣਾ ਕਰਨਾ ਜਾਣਦੇ ਹਨ ਅਤੇ ਅੱਜ ਵੀ ਇਹ ਲੋਕ ਬਡ਼ੀ ਦਲੇਰੀ ਨਾਲ ਆਪਣੇ ਆਪਣੇ ਪਿੰਡਾਂ ਵਿੱਚ ਡਟੇ ਹੋਏ ਹਨ। ਇਸ ਮੌਕੇ, ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ, ਅਜੇ ਪਾਲ ਮਕੌਡ਼ਾ, ਦਿਨੇਸ਼ ਕਾਹਨਾ, ਗੁਰਪ੍ਰੀਤ ਸਿੰਘ ਗੋਖਾ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਫੌਜ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ ਸਣੇ 2 ਗ੍ਰਿਫ਼ਤਾਰ
NEXT STORY