ਜਲੰਧਰ, (ਮਹੇਸ਼)- ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋਈ ਨਵੀਂ ਵਾਰਡਬੰਦੀ ਤਹਿਤ ਏਕਤਾ ਨਗਰ ਰਾਮਾ ਮੰਡੀ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਦਾ ਪ੍ਰਬੰਧ ਇਲਾਕੇ ਦੇ ਉੱਘੇ ਕਾਂਗਰਸੀ ਨੇਤਾ ਰਵਿੰਦਰ ਸੋਨਕਰ ਵਲੋਂ ਕੀਤਾ ਗਿਆ। ਉਚੇਚੇ ਤੌਰ 'ਤੇ ਪੁੱਜੇ ਹਲਕਾ ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ ਤੋਂ ਖੇਤਰ ਦੇ ਲੋਕਾਂ ਨੇ ਵਾਰਡ ਨੰਬਰ-13 ਤੋਂ ਕਾਂਗਰਸ ਦੀ ਟਿਕਟ ਰਵਿੰਦਰ ਸੋਨਕਰ ਦੀ ਪਤਨੀ ਪੂਜਾ ਸੋਨਕਰ ਨੂੰ ਦੇਣ ਦੀ ਮੰਗ ਕੀਤੀ। ਇਸ ਦੌਰਾਨ ਨਵੀਂ ਵਾਰਡਬੰਦੀ ਨੂੰ ਲੈ ਕੇ ਹੋਰ ਵੀ ਚਰਚਾ ਹੋਈ। ਲੋਕਾਂ ਨੂੰ ਬੇਰੀ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ। ਸੋਨਕਰ ਨੇ ਕਿਹਾ ਕਿ ਉਹ ਕੌਂਸਲਰ ਬਣ ਕੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਹੀ ਉਨ੍ਹਾਂ ਦੇ ਚੋਣ ਲੜਨ ਦਾ ਮੁੱੱਖ ਮਕਸਦ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਿਚ ਰਾਜੂ ਯਾਦਵ, ਮੱਖਣ ਲਾਲ, ਦੀਪਕ ਅਟਵਾਲ, ਸ਼ਾਮ ਸੁੰਦਰ ਸ਼ਰਮਾ, ਸੁਭਾਸ਼ ਸੋਨਕਰ, ਸਾਗਰ ਸੋਨਕਰ, ਮਦਨ ਲਾਲ, ਰਿਸ਼ੀਕੇਸ਼ ਵਰਮਾ, ਰਾਜ ਕੁਮਾਰ, ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।
ਕਾਂਗਰਸ ਸਰਕਾਰ 8 ਮਹੀਨਿਆਂ 'ਚ ਲੋਕਾਂ ਸਾਹਮਣੇ ਆਪਣੀ ਕੋਈ ਵੀ ਪ੍ਰਾਪਤੀ ਰੱਖੇ : ਬੀਬੀ ਜਗੀਰ ਕੌਰ
NEXT STORY