ਮਿਲਾਨ ਇਟਲੀ (ਸਾਬੀ ਚੀਨੀਆਂ) : ਲੋਕ ਸਭਾ ਵਿੱਚ ਵਿਰੋਧੀ ਦੇ ਨੇਤਾ ਰਾਹੁਲ ਗਾਂਧੀ ਨੇ ਜਰਮਨ ਦੇ ਸ਼ਹਿਰ ਬਰਲਿਨ ਵਿਖੇ ਇੰਡੀਅਨ ਓਵਰਸੀਜ਼ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ 2027 ਵਿੱਚ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਦੱਸਣਯੋਗ ਹੈ ਕਿ ਉਹ ਬਰਲਿਨ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿੱਚ ਓਵਰਸੀਜ਼ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ, ਜਿਨ੍ਹਾਂ ਵਿੱਚ ਸ੍ਰੀ ਸੈਮ ਪਿਤਰੋਦਾ, ਡਾ. ਆਰਤੀ ਕ੍ਰਿਸ਼ਨਾ, ਰਾਜਵਿੰਦਰ ਸਿੰਘ, ਕਮਲਪ੍ਰੀਤ ਧਾਲੀਵਾਲ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।
ਇਹ ਵੀ ਪੜ੍ਹੋ : IndiGo ਦਾ ਵੱਡਾ ਫ਼ੈਸਲਾ: 26 ਦਸੰਬਰ ਤੋਂ 3.8 ਲੱਖ ਪ੍ਰਭਾਵਿਤ ਯਾਤਰੀਆਂ ਨੂੰ ਮਿਲਣਾ ਸ਼ੁਰੂ ਹੋਵੇਗਾ ਮੁਆਵਜ਼ਾ
ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂਆਂ ਨਾਲ ਭਰਵੀਂ ਮੀਟਿੰਗ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ, ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮ ਨੂੰ ਸੱਚ ਦਾ ਪ੍ਰਤੀਕ ਮੰਨਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵੀ ਹੱਕ ਅਤੇ ਸੱਚ 'ਤੇ ਚੱਲਣ ਦਾ ਰਾਹ ਦੱਸਿਆ ਗਿਆ ਹੈ। ਉਨ੍ਹਾਂ ਨੇ ਕਾਂਗਰਸ ਦੇ ਆਗੂਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨ ਲਈ ਵੀ ਆਖਿਆ। ਇਸ ਮੌਕੇ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ, ਕੋਆਰਡੀਨੇਟਰ ਦਲਜੀਤ ਸਿੰਘ ਸਹੋਤਾ, ਪ੍ਰਮੋਦ ਕੁਮਾਰ ਮਿੰਟੂ ਪ੍ਰਧਾਨ ਯੂਰਪ, ਸੁਖਚੈਨ ਸਿੰਘ ਠੀਕਰੀਵਾਲਾ, ਬਲਵਿੰਦਰ ਸਿੰਘ ਗੁਰਦਾਸਪੁਰੀਆ, ਕਮਲਪ੍ਰੀਤ ਧਾਲੀਵਾਲ ਯੂਕੇ, ਡਾ. ਸੋਨੀਆ ਕੌਰ ਪ੍ਰਧਾਨ ਮਹਿਲਾ ਵਿੰਗ ਯੂਰਪ, ਗੁਰਮਿੰਦਰ ਕੌਰ ਰੰਧਾਵਾ ਕੋਆਰਡੀਨੇਟਰ ਮਹਿਲਾ ਵਿੰਗ ਯੂਰਪ ਤੋਂ ਇਲਾਵਾ ਇਟਲੀ, ਨਾਰਵੇ, ਇਸਤੋਨੀਆ, ਸਵੀਡਨ, ਡੈਨਮਾਰਕ, ਫਰਾਂਸ, ਪੁਰਤਗਾਲ, ਸਵਿਟਜ਼ਰਲੈਂਡ, ਸਪੇਨ, ਮਾਲਟਾ ਅਤੇ ਆਸਟਰੀਆ ਆਦਿ ਦੇਸ਼ਾਂ ਤੋਂ ਕਾਂਗਰਸ ਦੇ ਆਗੂ ਉਚੇਚੇ ਤੌਰ 'ਤੇ ਮੌਜੂਦ ਸਨ।
ਬਰਮਿੰਘਮ ‘ਚ ਹਿੱਟ ਐਂਡ ਰਨ ਮਾਮਲਾ: 54 ਸਾਲਾ ਵਿਅਕਤੀ ਦੀ ਮੌਤ, ਪੰਜਾਬੀ ਡਰਾਈਵਰ ‘ਤੇ ਗੰਭੀਰ ਕੇਸ ਦਰਜ
NEXT STORY