ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਸਦਨ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਦੌਰਾਨ ਗਿੱਦੜਬਾਹਾ ਤੋਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਨਰੇਗਾ ਮਜ਼ਦੂਰਾਂ ਜ਼ਰੀਏ ਛੱਪੜਾਂ ਦੀ ਸਾਫ਼-ਸਫ਼ਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਮੰਤਰੀ ਤਰੁਣਪ੍ਰੀਤ ਸੌਂਦ ਨੂੰ ਸਵਾਲ ਕਰਦੇ ਕਿਹਾ ਕਿ ਜਿਹੜੀ ਅਸੀਂ ਨਰੇਗਾ ਮਜ਼ਦੂਰਾਂ ਤੋਂ ਛੱਪੜਾਂ ਦੀ ਸਾਫ਼-ਸਫ਼ਾਈ ਕਰਵਾਉਂਦੇ ਹਾਂ। ਉਹ ਮਜ਼ਦੂਰਾਂ ਕੋਲੋਂ ਨਹੀਂ ਹੋ ਰਹੀ। ਇਸ ਦੇ ਲਈ ਸਾਨੂੰ ਮਸ਼ੀਨਰੀ ਦੀ ਵਰਤੋਂ ਕਰਨੀ ਪਵੇਗੀ। ਇਸ ਦੇ ਲਈ ਆਧੁਨਿਕ ਮਸ਼ੀਨਾਂ ਜਿਵੇਂ ਜੇ. ਸੀ. ਬੀ. ਆਦਿ ਦੀ ਵਰਤੋਂ ਹੋਣੀ ਚਾਹੀਦੀ ਹੈ, ਕਿਉਂਕਿ ਛੱਪੜ ਕਾਫ਼ੀ ਡੂੰਘੇ ਹੋ ਗਏ ਹਨ ਅਤੇ ਛੱਪੜਾਂ ਵਿਚ ਬੇਹੱਦ ਦਲਦਲ ਅਤੇ ਗੰਦ ਜਮ੍ਹਾ ਹੋਇਆ ਪਿਆ ਹੈ, ਜਿਸ ਦੀ ਨਰੇਗਾ ਮਜ਼ਦੂਰ ਸਾਫ਼-ਸਫ਼ਾਈ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਭਾਰਤੀ ਫ਼ੌਜ 'ਚ ਅਗਨੀਵੀਰ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ, ਜਲਦੀ ਕਰ ਲਓ ਇਹ ਕੰਮ

ਡਿੰਪੀ ਢਿੱਲੋਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਡਿੰਪੀ ਦੀ ਅੱਧੀ ਗੱਲ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਛੱਪੜਾਂ ਵਿਚ ਡੀਸੈਲਟਿੰਗ ਅਤੇ ਰੀਸੈਲਟਿੰਗ ਹੋਣ ਵਾਲੀ ਹੈ। ਬਰਸਾਤੀ ਮੌਸਮ ਤੋਂ ਪਹਿਲਾਂ ਛੱਪੜਾਂ ਨੂੰ ਖਾਲੀ ਕਰਵਾਉਣ ਦਾ ਟਾਰਗੇਟ ਰੱਖਿਆ ਗਿਆ ਹੈ। ਖਾਲੀ ਕਰਵਾਉਣ ਤੋਂ ਬਾਅਦ ਜਿੱਥੇ ਲੱਗੇਗਾ ਕਿ ਮਸ਼ੀਨਰੀ ਦੀ ਲੋੜ ਹੈ, ਅਸੀਂ ਉਥੇ ਮਸ਼ੀਨਰੀ ਦੀ ਵਰਤੋਂ ਕਰਾਂਗੇ। ਜਿੱਥੇ ਸਾਨੂੰ ਲੱਗੇਗਾ ਕਿ ਮਨਰੇਗਾ ਦੇ ਵਰਕਰ ਲਗਾ ਕੇ ਛੱਪੜਾਂ ਦੇ ਟੋਬਿਆਂ ਦੀ ਸਾਫ਼-ਸਫ਼ਾਈ ਕਰਵਾ ਕੇ, ਕਿਨਾਰਿਆਂ ਨੂੰ ਸਹੀ ਕਰਕੇ ਛੱਪੜਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਛੱਪੜਾਂ ਦੀ ਸਾਫ਼-ਸਫ਼ਾਈ ਦਾ 100 ਫ਼ੀਸਦੀ ਕੰਮ ਹੋਵੇਗਾ, ਉਥੇ ਘਾਹ ਅਤੇ ਬੂਟੇ ਲਗਾਏ ਜਾਣਗੇ। ਛੱਪੜਾਂ ਨੂੰ ਲੈ ਕੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਬਦਲੇਗਾ ਮੌਸਮ, ਚੱਲੇਗੀ ਤੇਜ਼ ਹਨ੍ਹੇਰੀ, ਵਿਭਾਗ ਵੱਲੋਂ ਹੋਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੋਲਡੀ ਕੰਬੋਜ ਨੇ ਖੇਤਾਂ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਚੁੱਕੇ ਸਵਾਲ
NEXT STORY