ਜ਼ੀਰਕਪੁਰ (ਮੇਸ਼ੀ) : ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੀ. ਐੱਮ. ਹਾਊਸ ਵਿਖੇ ਪੁੱਜ ਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲਕੇ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ, ਉੱਥੇ ਹੀ ਸੂਬੇ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨਾਲ ਵੀ ਵਿਸ਼ੇਸ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਹਲਕਾ ਡੇਰਾਬੱਸੀ ਦੇ ਮੁੱਖ ਸ਼ਹਿਰ ਜ਼ੀਰਕਪੁਰ ਸਮੇਤ ਹੋਰ ਖੇਤਰ ਦੀਆਂ ਅਹਿਮ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਆਬਾਦੀ ਪੱਖੋਂ ਪੰਜਾਬ ਦੇ ਸਭ ਤੋਂ ਵੱਡੇ ਹਲਕੇ ਡੇਰਾਬੱਸੀ ਦੇ ਹਸਪਤਾਲਾਂ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂੰ ਕਰਾਇਆ ਗਿਆ ਹੈ।
ਇਸ ਦੇ ਨਾਲ ਹੀ ਦਿਨੋਂ-ਦਿਨ ਵੱਧ ਰਹੇ ਮਰੀਜ਼ਾਂ ਦੇ ਸਹੀ ਤੇ ਵਧੀਆ ਇਲਾਜ ਲਈ ਹਸਪਤਾਲਾਂ ਦੀ ਦਸ਼ਾ ਅਤੇ ਕੈਮੀਕਲ ਪਲਾਂਟਾਂ ਰਾਹੀਂ ਦੂਸ਼ਿਤ ਹੋ ਚੁੱਕੇ ਪਾਣੀ ਪ੍ਰਤੀ ਸਖ਼ਤ ਕਦਮ ਚੁੱਕਣ ਲਈ ਫੌਰੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਨੂੰ ਮੁੱਖ ਮੰਤਰੀ ਪੰਜਾਬ ਨੇ ਬੜੀ ਗੰਭੀਰਤਾ ਨਾਲ ਲੈਂਦਿਆਂ ਹਲਕਾ ਡੇਰਾਬੱਸੀ ਦੇ ਵਿਕਾਸ ਲਈ ਜਲਦ ਹੀ ਵੱਡੇ ਕਦਮ ਚੁੱਕਣ ਦਾ ਭਰੋਸਾ ਦਿਵਾਇਆ।
ਸਮਰਾਲਾ ਦੇ ਪਿੰਡ 'ਚ ਵਾਪਰੀ ਵੱਡੀ ਵਾਰਦਾਤ, UP ਤੋਂ ਆਏ ਮੁੰਡੇ ਨੇ ਮੰਗੇਤਰ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
NEXT STORY