ਜ਼ੀਰਾ, (ਗੁਰਮੇਲ ਸੇਖਵਾਂ)- ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਲੋਕਾਂ ਨੂੰ ਆਪਣੇ ਬੱਚਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਦੀ ਅਪੀਲ ਕੀਤੀ ਗਈ ਅਤੇ ਇਸ ਸਬੰਧੀ ਇਕ ਫਿਲੈਕਸ ਜਾਰੀ ਕਰਦਿਆਂ “ਸਰਕਾਰੀ ਸਕੂਲ ਹੀ ਬਿਹਤਰੀਨ ਸਕੂਲ” ਦਾ ਨਾਅਰਾ ਲਗਾਇਆ। ਇਸ ਮੌਕੇ ਉਨ੍ਹਾਂ ਨਾਲ ਚਮਕੌਰ ਸਿੰਘ ਸਰਾਏ ਪ੍ਰਿੰਸੀਪਲ-ਕਮ-ਬਲਾਕ ਨੋਡਲ ਅਫਸਰ ਜ਼ੀਰਾ, ਇਨਰੋਲਮੈਂਟ ਬੂਸਟਰ ਟੀਮ, ਬਲਵਿੰਦਰ ਸਿੰਘ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਡਾ. ਰਛਪਾਲ ਸਿੰਘ ਕੌਂਸਲਰ, ਨਵੀਨ ਕੁਮਾਰ ਸਚਦੇਵਾ ਮੀਡੀਆ ਕੋਆਰਡੀਨੇਟਰ ਜ਼ੀਰਾ, ਹਰਬੰਸ ਸਿੰਘ ਸੁਪਰਡੈਂਟ, ਹਰਪ੍ਰੀਤ ਸਿੰਘ ਬੈਂਸ, ਲੈਕਚਰਾਰ ਮੇਜਰ ਸਿੰਘ ਅਤੇ ਲੈਕਚਰਾਰ ਮਹਾਵੀਰ ਬਾਂਸਲ ਮੌਜੂਦ ਸਨ।
ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਮੌਜੂਦ ਹਨ, ਜੋ ਪ੍ਰਾਈਵੇਟ ਸਕੂਲਾਂ ਵਿਚ ਮੌਜੂਦ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਬਹੁਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਕਰਵਾਉਣ ਦੇ ਨਾਲ ਬੱਚਿਆਂ ਦੀ ਪ੍ਰੋਜੈਕਟਰ ਨਾਲ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਪ੍ਰਿੰਸੀਪਲ ਚਮਕੌਰ ਸਿੰਘ ਸਰਾਏ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਉੱਚ ਵਿੱਦਿਆ ਪ੍ਰਾਪਤ ਅਧਿਆਪਕ ਹਨ ਤੇ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ, 12ਵੀਂ ਕਲਾਸ ਤੱਕ ਮੁਫ਼ਤ ਕਿਤਾਬਾਂ, ਅੱਠਵੀਂ ਕਲਾਸ ਤਕ ਕੋਈ ਫ਼ੀਸ ਨਹੀਂ ਅਤੇ ਮੁਫ਼ਤ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾਖਲਾ ਮੁਹਿੰਮ ਨੂੰ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਾਉਣ ਲਈ ਅਨਾਊਂਸਮੈਂਟ ਇਸ਼ਤਿਹਾਰ, ਫਿਲੈਕਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅਧਿਆਪਕਾਂ ਦੀਆਂ ਵੱਖ ਵੱਖ ਵੱਖ ਟੀਮਾਂ ਪਿੰਡਾਂ ਸ਼ਹਿਰਾਂ ਵਿਚ ਦਾਖਲਾ ਵਧਾਉਣ ਲਈ ਕੰਮ ਕਰ ਰਹੀਆਂ ਹਨ।
ਦਰਦਨਾਕ ਹਾਦਸਾ : ਟਰੈਕਟਰ ਟਰਾਲੀ ਥੱਲੇ ਆਉਣ ਕਾਰਨ 2 ਨੌਜਵਾਨਾਂ ਦੀ ਮੌਤ
NEXT STORY