ਖਡੂਰ ਸਾਹਿਬ, (ਕੁਲਾਰ)- ਜਸਟਿਸ ਫਾਰ ਪੂਅਰ ਐਂਡ ਨੀਡੀ ਪੀਪਲ ਯੂਨੀਅਨ (ਲੁਧਿਆਣਾ) ਦੇ ਕੌਮੀ ਪ੍ਰਧਾਨ ਰਛਪਾਲ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਧਾਨ ਸਰਵਣ ਸਿੰਘ ਵੜਿੰਗ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਬੀ. ਡੀ. ਪੀ. ਓ ਖਡੂਰ ਸਾਹਿਬ ਮੂਹਰੇ ਲਾਇਆ ਧਰਨਾ ਤੇ ਭੁੱਖ ਹੜਤਾਲ ਅੱਜ ਦੂਜੇ ਦਿਨ 'ਚ ਦਾਖਲ ਹੋ ਗਈ ਹੈ, ਜਿਸ 'ਚ ਅੱਜ ਬੀਬੀਆਂ ਵੀ ਸ਼ਾਮਲ ਹੋ ਗਈਆਂ। ਧਰਨੇ ਦੌਰਾਨ ਧਰਨਾਕਾਰੀਆਂ ਨੇ ਬਲਾਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਸਰਵਣ ਸਿੰਘ ਨੇ ਕਿਹਾ ਕਿ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਹੋਈ ਘਪਲੇਬਾਜ਼ੀ ਦਾ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਾ ਲੈਣ ਕਰ ਕੇ ਸਾਨੂੰ ਮੁੜ ਧਰਨਾ ਲਾਉਣਾ ਪਿਆ ਤੇ ਭੁੱਖ ਹੜਤਾਲ ਸ਼ੁਰੂ ਕਰਨੀ ਪਈ ਹੈ ਪਰ ਬਲਾਕ ਦੇ ਅਧਿਕਾਰੀਆਂ ਦੇ ਕੰਨ 'ਤੇ ਅਜੇ ਤੱਕ ਕੋਈ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਭੁੱਖ ਹੜਤਾਲ ਤੇ ਧਰਨਾ ਜਾਰੀ ਰਹੇਗਾ।
ਇਸ ਮੌਕੇ ਜੀਤ ਕੌਰ ਵੜਿੰਗ, ਰਾਜ ਕੌਰ ਵੜਿੰਗ, ਸਵਿੰਦਰ ਕੌਰ ਵੜਿੰਗ, ਦਲਬੀਰ ਕੌਰ ਵੜਿੰਗ, ਕਸ਼ਮੀਰ ਸਿੰਘ, ਬਲਵੰਤ ਸਿੰਘ, ਪੂਰਨ ਸਿੰਘ, ਸੂਰਜ ਸਿੰਘ, ਰਵੇਲ ਸਿੰਘ, ਦਲਬੀਰ ਸਿੰਘ ਸੈਕਟਰੀ, ਮੋਤਾਗਰ ਸਿੰਘ, ਬਲਵੰਤ ਸਿੰਘ, ਜਸਵਿੰਦਰ ਸਿੰਘ, ਕਵਲਜੀਤ ਸਿੰਘ ਢੋਟੀਆਂ, ਦਿਲਬਾਗ ਸਿੰਘ, ਮੁਖਤਾਰ ਸਿੰਘ, ਵਰਿਆਮ ਸਿੰਘ, ਇਕਬਾਲ ਸਿੰਘ, ਸਰਦੂਲ ਸਿੰਘ, ਬਚਨ ਸਿੰਘ, ਸਤਨਾਮ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਦਿਲਬਾਗ ਸਿੰਘ, ਰਤਨਜੀਤ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ ਪ੍ਰਧਾਨ, ਗੁਰਮੇਜ ਸਿੰਘ, ਗੋਰਾ ਸਿੰਘ ਤੇ ਅਜੀਤ ਸਿੰਘ ਆਦਿ ਹਾਜ਼ਰ ਸਨ।
ਤਿੰਨ ਸਾਲਾ ਮਾਸੂਮ ਨਾਲ ਗੁਆਂਢੀ ਵਲੋਂ ਜਬਰ-ਜ਼ਨਾਹ ਦੀ ਕੋਸ਼ਿਸ਼
NEXT STORY