ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਚਾਨਣ) - ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਹੈਪੀ ਲੱਠਾ ਵੱਲੋਂ ਝਬਾਲ ਖੁਰਦ ਦੇ ਮਨਰੇਗਾ ਕਾਮਿਆਂ ਨੂੰ ਇਕ ਹਫਤੇ ਦਾ ਮਿਹਨਤਾਨਾਂ ਰਾਸ਼ੀ ਆਪਣੇ ਕੋਲੋਂ ਤਕਸ਼ੀਮ ਕੀਤੀ ਗਈ।
ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਹੈਪੀ ਲੱਠਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਮਨਰੇਗਾ ਅਧੀਨ 2 ਦਰਜਨ ਦੇ ਕਰੀਬ ਕਾਮੇ ਕੰਮ ਕਰ ਰਹੇ ਹਨ, ਜਿੰਨਾਂ 'ਚ ਅਮਰਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਸੀਤੂ, ਨਿਰਮਲ ਕੌਰ, ਗੁਰਮੀਤ ਕੌਰ, ਜਗੀਰ ਸਿੰਘ, ਦਾਨੀ ਵੇਲ, ਨਿੰਦਰ ਕੌਰ, ਗੁਰਨਾਮ ਸਿੰਘ ਅਤੇ ਬਲਵਿੰਦਰ ਕੌਰ ਆਦਿ ਸਮੇਤ ਹੋਰ ਕਾਮਿਆਂ ਨੂੰ ਇਕ ਹਫਤੇ ਦਾ ਮਿਹਨਤਾਨਾਂ ਪ੍ਰਤੀ ਵਿਅਕਤੀ 2000 ਰੁਪਏ ਦੀ ਰਾਸ਼ੀ ਆਪਣੀ ਜੇਬ 'ਚੋਂ ਤਕਸ਼ੀਮ ਕੀਤੀ ਗਈ ਹੈ। ਹੈਪੀ ਲੱਠਾ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਪਿੰਡ 'ਚ ਵਿਕਾਸ ਕਾਰਜਾਂ ਦੇ ਨਿਰਮਾਣ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਹਨ ਅਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਵੀ ਸਮੇਂ ਸਿਰ ਹਰ ਲੋੜਵੰਦ ਵਿਅਕਤੀ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਨੰਬਰਦਾਰ ਕੁਲਵੰਤ ਸਿੰਘ, ਸਮਾਜ ਸੇਵੀ ਰਵਿੰਦਰ ਸਿੰਘ ਲੱਠਾ, ਮਨੋਹਰ ਸਿੰਘ ਮੈਂਬਰ ਪੰਚਾਇਤ, ਅੰਗਰੇਜ ਸਿੰਘ ਇੰਚਾਰਜ ਮਨਰੇਗਾ, ਜਗਜੀਤ ਸਿੰਘ, ਗੁਰਭੇਜ ਸਿੰਘ, ਰੇਸ਼ਮ ਸਿੰਘ ਝਬਾਲ, ਪੱਪੂ ਸੁਲਤਾਨਵਿੰਡੀਆ, ਹਰਜਿੰਦਰ ਸਿੰਘ ਜਿੰਦਾ ਅਤੇ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।
ਦਮਦਮੀ ਟਕਸਾਲ ਨੇ ਸਾਊਦੀ ਅਰਬ 'ਚ ਫਸੀ ਮਹਿਲਾ ਨੂੰ ਲਿਆਂਦਾ ਵਾਪਸ
NEXT STORY