ਗੁਰਦਾਸਪੁਰ (ਵਿਨੋਦ) - ਕੁਰਾਨ ਦੀ ‘ਬੇਅਦਬੀ’ ਦੇ ਦੋਸ਼ ਵਿਚ ਕੱਟੜਪੰਥੀ ਇਸਲਾਮਵਾਦੀਆਂ ਦੀ ਅਗਵਾਈ ਵਿਚ ਇਕ ਭੀੜ ਨੇ ਸ਼ਨੀਵਾਰ ਨੂੰ ਪੰਜਾਬ ਸੂਬੇ ’ਚ ਈਸਾਈਆਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟਗਿਣਤੀ ਭਾਈਚਾਰੇ ਦੇ ਘੱਟੋ-ਘੱਟ ਦੋ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਘਟਨਾ ਸਵੇਰੇ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੀ ਮੁਜਾਹਿਦ ਕਾਲੋਨੀ ’ਚ ਵਾਪਰੀ।
ਸ਼ਨੀਵਾਰ ਸਵੇਰੇ ਮੁਜਾਹਿਦ ਕਾਲੋਨੀ ਦੇ ਕੁਝ ਨੌਜਵਾਨਾਂ ਨੇ ਦੋਸ਼ ਲਾਇਆ ਕਿ ਨਜ਼ੀਰ ਗਿੱਲ ਮਸੀਹ ਨਾਂ ਦੇ ਵਿਅਕਤੀ ਨੇ ਕੁਰਾਨ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਦੇ ਦੋਸ਼ ਤੋਂ ਬਾਅਦ ਕੱਟੜਪੰਥੀ ਤਹਿਰੀਕ-ਏ-ਲਬਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਵਰਕਰਾਂ ਦੀ ਅਗਵਾਈ ਵਿਚ ਇਕ ਭੀੜ ਨੇ ਨਜ਼ੀਰ ਦੀ ਰਿਹਾਇਸ਼ ਅਤੇ ਇਕ ਫੈਕਟਰੀ ਵੱਲ ਮਾਰਚ ਕੀਤਾ। ਉਨ੍ਹਾਂ ਉਸਦੀ ਜੁੱਤੀਆਂ ਦੀ ਫੈਕਟਰੀ ਅਤੇ ਉਸਦੇ ਘਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਈਸਾਈਆਂ ਦੀ ਮਲਕੀਅਤ ਵਾਲੀਆਂ ਕੁਝ ਦੁਕਾਨਾਂ ’ਚ ਵੀ ਭੰਨਤੋੜ ਕੀਤੀ।
ਇਹ ਵੀ ਪੜ੍ਹੋ- ਓਵੈਸੀ ਅੰਦਰ ਹੈ ਜਿੱਨਾਹ ਦਾ ਜਿਨ : ਗਿਰੀਰਾਜ ਸਿੰਘ
ਪੁਲਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਭੀੜ ਨੇ ਨਜ਼ੀਰ ਨੂੰ ਕੁੱਟ-ਕੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨਜ਼ੀਰ ਨੂੰ ਬਚਾਉਣ ’ਚ ਸਫਲ ਰਹੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਕ ਹੋਰ ਇਸਾਈ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ। ਨਜ਼ੀਰ ਦੇ ਰਿਸ਼ਤੇਦਾਰ ਇਫਰਾਨ ਗਿੱਲ ਨੇ ਦੱਸਿਆ ਕਿ ਉਸ ਦਾ ਚਾਚਾ 4 ਸਾਲ ਬਾਅਦ ਦੁਬਈ ਤੋਂ ਪਰਤਿਆ ਸੀ। ਇਲਾਕੇ ਦੇ ਕੁਝ ਲੋਕਾਂ ਨੇ ਉਸ ’ਤੇ ਕੁਰਾਨ ਦੀ ਬੇਅਦਬੀ ਕਰਨ ਦਾ ਝੂਠਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਜਦੋਂ ਭੀੜ ਉਨ੍ਹਾਂ ਵੱਲ ਵਧੀ ਤਾਂ ਈਸਾਈ ਪਰਿਵਾਰਾਂ ਨੇ ਖੁਦ ਨੂੰ ਘਰਾਂ ਅੰਦਰ ਬੰਦ ਕਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਮਾਹੌਲ ਤਣਾਅਪੂਰਨ ਹੈ ਅਤੇ ਈਸਾਈ ਡਰੇ ਹੋਏ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ. ਆਰ. ਸੀ. ਪੀ.) ਨੇ ਕਿਹਾ ਕਿ ਉਹ ਸਰਗੋਧਾ ’ਚ ਪੈਦਾ ਹੋਏ ਹਾਲਾਤ ਤੋਂ ਚਿੰਤਤ ਹੈ, ਜਿੱਥੇ ਗਿਲਵਾਲਾ ਪਿੰਡ ’ਚ ਈਸਾਈ ਭਾਈਚਾਰਾ ਕਥਿਤ ਤੌਰ ’ਤੇ ਭੀੜ ਦੇ ਹੱਥੋਂ ਆਪਣੀ ਜਾਨ ਨੂੰ ਗੰਭੀਰ ਖ਼ਤਰਾ ਮੰਨ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਨੂੰ ਕੱਢਿਆ ਪਾਰਟੀ 'ਚੋਂ ਬਾਹਰ
NEXT STORY