ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਵਿਚੋਂ ਪਾਬੰਦੀਸ਼ੁਦਾ ਸਾਮਾਨ ਮਿਲਣ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਕ ਵਾਰ ਫ਼ਿਰ ਜੇਲ੍ਹ ਦੀ ਸੁਰੱਖਿਆ ’ਚ ਭਾਰੀ ਸੰਨ੍ਹ ਲਾਉਂਦੇ ਹੋਏ ਚੈਕਿੰਗ ਦੌਰਾਨ 9 ਮੋਬਾਈਲ, 25 ਜਰਦੇ ਦੀਆਂ ਪੁੜੀਆਂ ਲਾਵਾਰਸ ਹਾਲਤ ਵਿਚ ਮਿਲੀਆਂ ਹਨ। ਇਸ ਨਾਲ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਉੱਠਣ ਲੱਗੇ ਹਨ। ਪੁਲਸ ਵੱਲੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਨਿਭਾਇਆ ਇਕ ਹੋਰ ਵਾਅਦਾ, ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ
ਹੈਰਾਨੀ ਦਾ ਵਿਸ਼ਾ ਹੈ ਕਿ ਕਿਹੜੇ ਗੁਪਤ ਰਸਤਿਆਂ ਤੋਂ ਜੇਲ ਦੇ ਅੰਦਰ ਇਸ ਤਰ੍ਹਾਂ ਦੀਆਂ ਮਨਾਹੀਯੋਗ ਚੀਜ਼ਾਂ ਜਾ ਰਹੀਆਂ ਹਨ ਅਤੇ ਪਹੁੰਚਾਉਣ ਵਾਲੇ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ। ਜੇਲ ਦੇ ਅੰਦਰ ਵੱਖ-ਵੱਖ ਸੁਰੱਖਿਆ ਕੰਪਨੀਆਂ ਤਾਇਨਾਤ ਹੋਣ ਦੇ ਬਾਵਜੂਦ ਨਾਜਾਇਜ਼ ਚੀਜ਼ਾਂ ਪੁੱਜਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ’ਚ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਦੀ ਮਿਲੀਭੁਗਤ ਵੀ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਨਵਜੋਤ ਸਿੱਧੂ
NEXT STORY