ਨਵਾਂਸ਼ਹਿਰ (ਵਿਜੇ ਸ਼ਰਮਾ, ਤ੍ਰਿਪਾਠੀ, ਮਨੋਰੰਜਨ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ਇਕ ਨਵੇਕਲੀ ਪਹਿਲ ਕਦਮੀ ਤਹਿਤ ਅਸਲਾ ਲਾਈਸੈਂਸ ਦੀ ਕੈਂਸਲੇਸ਼ਨ ਦੇ ਨਾਲ-ਨਾਲ ਪਾਸਪੋਰਟ, ਮੋਬਾਇਲ ਦੀ ਗੁੰਮਸ਼ੁਦਗੀ ਲਈ ਦਰਖ਼ਾਸਤ ਹੁਣ ਸੇਵਾ ਕੇਂਦਰਾਂ ’ਤੇ ਦਿੱਤੇ ਜਾਣ ਦੀ ਖ਼ਾਸ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਕਲਯੁਗੀ ਮਾਂ ਦੀ ਸ਼ਰਮਨਾਕ ਕਰਤੂਤ, ਢਿੱਡੋਂ ਜਨਮੀ ਮਰੀ ਬੱਚੀ ਨੂੰ ਹਸਪਤਾਲ ਛੱਡ ਹੋਈ ਫ਼ਰਾਰ
ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਨਵਾਂਸ਼ਹਿਰ ਦੇ ਡਿਪਟੀ ਕਮਸ਼ਿਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਹੁਣ ਸੂਬੇ ’ਚ ਆਮ ਲੋਕਾਂ ਨੂੰ ਮੋਬਾਇਲ, ਪਾਸਪੋਰਟ ਜਾਂ ਕੋਈ ਹੋਰ ਜ਼ਰੂਰੀ ਦਸਤਾਵੇਜ਼ ਗੁੰਮ ਹੋ ਜਾਣ ’ਤੇ ਥਾਣਿਆਂ ਦੇ ਚੱਕਰ ਨਹੀਂ ਲਾਉਂਣੇ ਪੈਣਗੇ, ਸਗੋਂ ਇਸ ਸਬੰਧੀ ਦਰਖ਼ਾਸਤ ਸੇਵਾ ਕੇਂਦਰਾਂ ’ਚ ਦਿੱਤੀ ਜਾ ਸਕੇਗੀ।
ਇਹ ਵੀ ਪੜ੍ਹੋ : 'ਕੋਰੋਨਾ' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਉਨ੍ਹਾਂ ਦੱਸਿਆ ਕਿ ਸਟਰੀਟ ਵੈਂਡਰਜ਼ (ਰੇਡ਼ੀ ਫੜ੍ਹੀ ਵਾਲੇ) ਦੀ ਰਜਿਸਟ੍ਰੇਸ਼ਨ ਵੀ ਹੁਣ ਸੇਵਾ ਕੇਂਦਰਾਂ ’ਤੇ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਸੇਵਾਂ ਕੇਂਦਰਾਂ ’ਤੇ ਇਹ ਸੇਵਾਵਾਂ ਸ਼ੁਰੂ ਕਰਨ ਨਾਲ ਲੋਕਾਂ ਦਾ ਕੰਮ ਮਹਿਜ਼ 10-15 ਮਿੰਟ ’ਚ ਹੋ ਸਕੇਗਾ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਦਫ਼ਤਰਾਂ ਦੇ ਚੱਕਰ ਕੱਢਣ ਤੋਂ ਬਚ ਸਕੇਗਾ। ਸੋਨਾਲੀ ਗਿਰੀ ਅਤੇ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਈ-ਸੇਵਾ ਪੰਜਾਬ ਪੋਰਟਲ ’ਤੇ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਨਾਨੀ ਦਾ ਗਲਾ ਵੱਢ ਕੇ ਕਤਲ
ਸੁੱਚਾ ਸਿੰਘ ਲੰਗਾਹ ਨੂੰ ਸਹਿਯੋਗ ਕਰਨ ਵਾਲੇ ਮੁਲਾਜ਼ਮਾਂ ਨੂੰ SGPC ਵਲੋਂ ਵੱਡਾ ਝਟਕਾ
NEXT STORY