ਜਲੰਧਰ (ਬਿਊਰੋ) - ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਹੱਥ ’ਚ ਫੜਿਆ ਇਹ ਮੋਬਾਈਲ ਫੋਨ ਕਿੰਨਾ ਕੁ ਸਾਫ ਹੈ ? ਬਹੁਤ ਸਾਰੀਆਂ ਕੀਤੀਆਂ ਗਈਆਂ ਖੋਜਾਂ ’ਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਮੋਬਾਈਲ ਫੋਨ ਅਤੇ ਟਾਇਲਟ ਦੀ ਸੀਟ ਤੋਂ ਕਈ ਗੁਣਾਂ ਵੱਧ ਕੀਟਾਣੂ ਹੁੰਦੇ ਹਨ। ਕਈ ਬੰਦੇ ਤਾਂ ਟਾਇਲਟ ਸੀਟ ’ਤੇ ਬੈਠੇ ਹੋਏ ਵੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਪਰ ਇਸ ਨੂੰ ਸਾਫ ਨਹੀਂ ਕਰਦੇ। ਇਕ ਅਮਰੀਕਨ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬੰਦਾ ਹਰ ਬਾਰਾਂ ਮਿੰਟ ਬਾਅਦ ਫੋਨ ਦੀ ਵਰਤੋਂ ਜ਼ਰੂਰ ਕਰਦਾ ਹੈ ਅਤੇ ਪੂਰੇ ਦਿਨ ’ਚ ਫੋਨ ਵਰਤੋਂ ਕਰਨ ਦੀ ਗਿਣਤੀ ਤਕਰੀਬਨ 80 ਕੁ ਵਾਰ ਹੈ ਤੇ ਇਸ ਤੋਂ ਕਈ ਗੁਣਾ ਵੱਧ ਮੋਬਾਈਲ ਫੋਨ ਨੂੰ ਇਕ ਦਿਨ ਵਿਚ ਛੂਹਦਾ ਹੈ। ਇਸੇ ਲਈ ਅੱਜ ਕੱਲ੍ਹ ਦੇ ਦਿਨਾਂ ’ਚ ਇਹ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਸਾਧਨ ਬਣ ਸਕਦਾ ਹੈ, ਕਿਉਂਕਿ ਅਸੀਂ ਆਪਣਾ ਫੋਨ ਕਈ ਥਾਵਾਂ ’ਤੇ ਰੱਖਦੇ ਹਾਂ ਜਾਂ ਕੋਈ ਫਿਰ ਹੋਰ ਵੀ ਕੋਈ ਇਸ ਦੀ ਵਰਤੋਂ ਕਰਦਾ ਹੈ।
ਅਜਿਹੇ ’ਚ ਜੇਕਰ ਮੋਬਾਈਲ ਉੱਪਰ ਕੋਰੋਨਾ ਦਾ ਵਿਛਾਣੂ ਲੱਗ ਜਾਵੇ ਤਾਂ ਉਹ ਸਹਿਜੇ ਹੀ ਹੱਥਾਂ ਨਾਲ ਲੱਗ ਕੇ ਨੱਕ ਜਾਂ ਮੂੰਹ ਰਾਹੀਂ ਸਰੀਰ ਵਿਚ ਦਾਖ਼ਲ ਹੋ ਸਕਦਾ ਹੈ। ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਸਰੀਰ ਤੋਂ ਬਾਹਰ ਨੌਂ ਦਿਨ ਤੱਕ ਜਿਊਂਦਾ ਰਹਿ ਸਕਦਾ। ਇਹ ਮੈਟਲ ਅਤੇ ਪਲਾਸਟਿਕ ’ਤੇ ਵੀ ਇੰਨੇ ਦਿਨ ਹੀ ਕੱਢ ਸਕਦਾ। ਕੋਰੋਨਾ ਵਾਇਰਸ ਦਾ ਖਤਰਾ ਚਾਹੇ ਨਾ ਵੀ ਹੋਵੇ, ਫਿਰ ਵੀ ਸਾਨੂੰ ਮੋਬਾਈਲ ਫੋਨ ਜ਼ਰੂਰ ਸਾਫ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਖ਼ਤਰਨਾਕ ਕਿਟਾਣੂਆਂ ਤੋਂ ਬਚਿਆ ਜਾ ਸਕੇ। ਮੋਬਾਈਲ ਫੋਨ ਨੂੰ ਤੌਲੀਏ ਨਾਲ ਵੀ ਸਾਫ ਕੀਤਾ ਜਾ ਸਕਦਾ ਹੈ ਪਰ ਇਸ ਨਾਲ ਕਿਟਾਣੂੰ ਮਾਰਨਗੇ ਨਹੀ ਸਗੋਂ ਲਹਿ ਜਾਣਗੇ। ਇਸ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਕੋਰੋਨਾ ਦੀ ਜੰਗ ਜਿੱਤਣ ਵਾਲੇ ਵਿਅਕਤੀ ਆਪਣਾ ਪਲਾਜ਼ਮਾ ਦੇਣ ਲਈ ਅੱਗੇ ਆਏ
NEXT STORY