ਫ਼ਤਹਿਗੜ੍ਹ ਸਾਹਿਬ (ਵਿਪਨ): ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਚੋਰੀ ਹੋਏ 100 ਦੇ ਕਰੀਬ ਮੋਬਾਈਲ ਲੋਕਾਂ ਨੂੰ ਸੌਂਪੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਈ ਲੋਕਾਂ ਦੇ ਫੋਨ ਡਿੱਗ ਜਾਂ ਚੋਰੀ ਹੋ ਜਾਂਦੇ ਹਨ। ਜਿਸ ਦੇ ਲਈ ਪੁਲਸ ਵੱਲੋਂ ਲਗਾਤਾਰ ਕੰਮ ਕੀਤੇ ਜਾਂਦੇ ਹਨ ਤੇ ਅੱਜ ਉਨ੍ਹਾਂ ਦੇ ਵੱਲੋਂ ਗੁੰਮ ਹੋਏ 100 ਦੇ ਕਰੀਬ ਮੋਬਾਇਲ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਉੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡਾ ਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਥਾਣੇ ਨੂੰ ਦਿੱਤੀ ਜਾਵੇ ਤਾਂ ਜੋ ਤੁਹਾਡੇ ਫੋਨ ਦੀ ਭਾਲ ਕਰਕੇ ਤੁਹਾਨੂੰ ਵਾਪਸ ਦਿੱਤਾ ਜਾਵੇ। ਜਿਨ੍ਹਾਂ ਦੇ ਮੋਬਾਇਲ ਚੋਰੀ ਹੋਏ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਬਹੁਤ ਹੀ ਚੰਗਾ ਕੰਮ ਕੀਤਾ ਗਿਆ ਹੈ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਦੇ ਫੋਨ ਚੋਰੀ ਹੋਏ ਸਨ ਜੋ ਕਿ ਅੱਜ ਮਿਲੇ ਹਨ।
'CM ਬਣਨਾ ਛੋਟੀ ਗੱਲ, ਮੈਂ ਤਾਂ ਹੋਰ ਵੀ ਵੱਡਾ ਸੋਚਦਾ', ਰਾਜਾ ਵੜਿੰਗ ਦਾ ਵੱਖਰਾ ਇੰਟਰਵਿਊ (ਵੀਡੀਓ)
NEXT STORY