ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਨਦਾਮਪੁਰ ਵਿਖੇ ਹੋਲੀ ਵਾਲੇ ਦਿਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਸਾਈਕਲ ਸਵਾਰ ਨੂੰ ਘੇਰ ਕੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਰਫ਼ੂਚੱਕਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਹਰਦਿਤਪੁਰਾ ਨੇ ਦੱਸਿਆ ਕਿ ਉਹ ਨਦਾਮਪੁਰ ਵਿਖੇ ਸਕੂਟਰ ਮੋਟਰਸਾਈਕਲ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ ਅਤੇ ਬੁੱਧਵਾਰ ਨੂੰ ਹੋਲੀ ਵਾਲੇ ਦਿਨ ਜਦੋਂ ਸਵੇਰੇ ਸਾਢੇ 8 ਵਜੇ ਉਹ ਸਾਈਕਲ ਰਾਹੀਂ ਆਪਣੀ ਦੁਕਾਨ 'ਤੇ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਕੱਟ ਤੋਂ ਪਿੰਡ ਨਦਾਮਪੁਰ ਨੂੰ ਜਾਂਦੀ ਸੜਕ 'ਤੇ ਪਹੁੰਚਿਆ।
ਇੱਥੇ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਲੁਟੇਰਿਆਂ ਨੇ ਆਪਣਾ ਮੋਟਰਸਾਈਕਲ ਉਸ ਦੇ ਅੱਗੇ ਖੜ੍ਹਾ ਕਰ ਉਸ ਨੂੰ ਘੇਰ ਲਿਆ। ਇਕ ਅਣਪਛਾਤੇ ਨੇ ਉਸ ਨੂੰ ਬਾਹਾਂ ਤੋਂ ਫੜ੍ਹ ਕੇ ਕਾਬੂ ਕਰ ਲਿਆ ਅਤੇ ਇਸ ਦੌਰਾਨ ਦੂਜੇ ਨੇ ਉਸ ਦੀ ਜੇਬ ’ਚੋਂ ਉਸ ਦਾ ਮੋਬਾਇਲ ਫੋਨ ਕੱਢ ਲਿਆ ਤੇ ਫਿਰ ਦੋਵੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਕਤ ਲਟੇਰਿਆਂ ਵੱਲੋਂ ਉਸ ਦੇ ਫੋਨ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਜਦੋਂ ਉਸ ਨੇ ਆਪਣੇ ਫੋਨ 'ਤੇ ਕਾਲ ਕੀਤੀ ਤਾਂ ਉਕਤ ਲਟੇਰਿਆਂ ਨੇ ਉਸ ਨਾਲ ਗੱਲਬਾਤ ਕਰਦਿਆਂ ਉਸ ਤੋਂ ਮੋਬਾਇਲ ਫੋਨ ਵਾਪਸ ਕਰਨ ਲਈ 5 ਹਜ਼ਾਰ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਤੂੰ ਆਪਣੇ ਗੁਗਲ ਪੇਅ ’ਚ 5 ਹਜ਼ਾਰ ਰੁਪਏ ਭੇਜ ਕੇ ਸਾਨੂੰ ਇਸ ਦਾ ਪਾਸਵਰਡ ਵੀ ਦੱਸ। ਇਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਇਸ ਸਬੰਧੀ ਸਥਾਨਕ ਪੁਲਸ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਅੰਮ੍ਰਿਤਸਰ 'ਚ ਹੋਏ ਧਮਾਕੇ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
NEXT STORY