ਚੰਡੀਗੜ੍ਹ (ਸੁਸ਼ੀਲ) : ਸੁਖਨਾ ਝੀਲ ’ਤੇ ਸੈਰ ਕਰ ਰਹੇ ਨੌਜਵਾਨ ਦੀਆਂ ਅੱਖਾਂ ਵਿਚ ਮਿਰਚ ਸਪ੍ਰੇਅ ਕਰਕੇ ਸਨੈਚਰ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਸਨੈਚਰ ਦਾ ਪਿੱਛਾ ਕਰਕੇ ਉਸ ਨੂੰ ਥੋੜ੍ਹੀ ਦੂਰ ਤੋਂ ਕਾਬੂ ਕਰ ਲਿਆ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਨਵਾਂਗਰਾਓਂ ਨਿਵਾਸੀ ਅੰਕਿਤ ਵਜੋਂ ਹੋਈ। ਫੜ੍ਹੇ ਜਾਣ ’ਤੇ ਮੁਲਜ਼ਮ ਨੇ ਫੋਨ ਸੜਕ ’ਤੇ ਮਾਰ ਕੇ ਤੋੜ ਦਿੱਤਾ। ਸੈਕਟਰ-3 ਥਾਣਾ ਪੁਲਸ ਨੇ ਸਕੇਤੜੀ ਨਿਵਾਸੀ ਨਿਤੇਸ਼ ਮਲਿਕ ਦੇ ਬਿਆਨਾਂ ’ਤੇ ਮੁਲਜ਼ਮ ਅੰਕਿਤ ਖ਼ਿਲਾਫ਼ ਮਾਮਲਾ ਦਰਜ ਕੀਤਾ।
ਪੰਚਕੂਲਾ ਦੇ ਸਕੇਤੜੀ ਨਿਵਾਸੀ ਨਿਤੇਸ਼ ਮਲਿਕ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰ ਕਰੀਬ 6 ਵਜੇ ਸੁਖਨਾ ਝੀਲ ’ਤੇ ਸੈਰ ਕਰਨ ਪਹੁੰਚਿਆ ਸੀ। ਉਹ ਝੀਲ ਦੇ ਪਿੱਛੇ ਬਣੇ ਬੁੱਧਾ ਪਾਰਕ ਦੇ ਕੋਲ ਕਸਰਤ ਕਰ ਰਿਹਾ ਸੀ। ਉਸ ਨੇ ਆਪਣਾ ਮੋਬਾਇਲ ਫੋਨ ਕੋਲ ਰੱਖਿਆ ਹੋਇਆ ਸੀ। ਇਸ ਦੌਰਾਨ ਨੌਜਵਾਨ ਆਇਆ ਤੇ ਅੱਖਾਂ ’ਚ ਮਿਰਚ ਸਪ੍ਰੇਅ ਕਰ ਕੇ ਉਸ ਦਾ ਫੋਨ ਲੈ ਕੇ ਫ਼ਰਾਰ ਹੋ ਗਿਆ। ਅੱਖਾਂ ’ਚ ਜਲਣ ਅਤੇ ਦਰਦ ਕਾਰਨ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਫੋਨ ਚੁੱਕ ਕੇ ਭੱਜ ਰਹੇ ਸਨੈਚਰ ਨੂੰ ਕਾਬੂ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਟੁੱਟਿਆ ਹੋਇਆ ਫੋਨ ਬਰਾਮਦ ਕਰਕੇ ਸੈਕਟਰ-3 ਥਾਣਾ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਲੰਧਰ ਦੇ ਮਸ਼ਹੂਰ ਢਾਬੇ 'ਤੇ ਕੀਤੀ ਗਈ GST ਰੇਡ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ
NEXT STORY