ਲੁਧਿਆਣਾ (ਸਿਆਲ): ਕੇਂਦਰੀ ਜੇਲ੍ਹ ਆਪਣੀ ਢਿੱਲੀ ਸੁਰੱਖਿਆ ਪ੍ਰਣਾਲੀ ਕਾਰਨ ਲਗਾਤਾਰ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਤਲਾਸ਼ੀ ਦੌਰਾਨ ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸੇ ਲੜੀ ਤਹਿਤ ਇਕ ਵਾਰ ਫ਼ਿਰ ਚੈਕਿੰਗ ਦੌਰਾਨ 6 ਹਵਾਲਾਤੀਆਂ ਤੋਂ 5 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ
ਪੁਲਸ ਨੇ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿਚ ਨਾਮਜ਼ਦ ਹਵਾਲਾ ਸੰਚਾਲਕਾਂ ਦੀ ਪਛਾਣ ਪ੍ਰਣਵ ਸ਼ਰਮਾ, ਅਜੈ ਕੁਮਾਰ, ਸਲੀਮ ਮੁਹੰਮਦ, ਸਾਸਾ ਸ਼ੁਭਮ, ਚਰਨਜੀਤ ਸਿੰਘ, ਗਗਨਦੀਪ ਸਿੰਘ ਵਜੋਂ ਹੋਈ ਹੈ।
'ਮੈਂ ਮੁੱਖ ਮੰਤਰੀ ਨਹੀਂ, ਦੁੱਖਮੰਤਰੀ ਹਾਂ' ਮਾਨ ਨੇ ਤਰਨਤਾਰਨ 'ਚ ਇਹ ਕਹਾਣੀ ਸੁਣਾਉਂਦਿਆਂ ਸਭ ਨੂੰ ਕੀਤਾ ਭਾਵੁਕ
NEXT STORY