ਲੁਧਿਆਣਾ (ਸੰਨੀ)- ਟ੍ਰੈਫਿਕ ਪੁਲਸ ’ਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਸੋਸ਼ਲ ਮੀਡੀਆ ’ਤੇ ਵਰਦੀ ਪਾ ਕੇ ਵੀਡੀਓ ਪਾਉਣ ’ਤੇ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਉਸ ਨੂੰ ਟ੍ਰੈਫਿਕ ਵਿਭਾਗ ਤੋਂ ਬਦਲ ਕੇ ਪੁਲਸ ਲਾਈਨ ’ਚ ਭੇਜ ਦਿੱਤਾ ਗਿਆ ਹੈ। ਇਸ ਨੂੰ ਡੀ. ਜੀ. ਪੀ. ਦੇ ਹੁਕਮਾਂ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਡੀ. ਜੀ. ਪੀ. ਪੰਜਾਬ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਕੋਈ ਵੀ ਪੁਲਸ ਮੁਲਾਜ਼ਮ ਸੋਸ਼ਲ ਮੀਡੀਆ ’ਤੇ ਵਰਦੀ ਪਾ ਕੇ ਰੀਲ ਜਾਂ ਕੋਈ ਹੋਰ ਵੀਡੀਓ ਨਾ ਪਾਵੇ। ਅਜਿਹਾ ਕਰਨ ਨਾਲ ਪੁਲਸ ਦੀ ਸ਼ਾਖ ਅਤੇ ਮਾਣ ’ਤੇ ਅਸਰ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਬਾਵਜੂਦ ਇਸ ਦੇ ਕਈ ਮੁਲਾਜ਼ਮ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਦੇ ਚੱਕਰ ’ਚ ਵਰਦੀ ’ਚ ਵੀਡੀਓ ਬਣਾ ਕੇ ਪੋਸਟ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਟ੍ਰੈਫਿਕ ਵਿਭਾਗ ’ਚ ਤਾਇਨਾਤ ਇਕ ਸਬ-ਇੰਸਪੈਕਟਰ ਵਲੋਂ ਵੀ ਹਿੰਦੀ ਅਤੇ ਪੰਜਾਬੀ ਗਾਣਿਆਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਸਨ, ਜਿਸ ਦਾ ਉੱਚ ਅਧਿਕਾਰੀਆਂ ਨੇ ਨੋਟਿਸ ਲੈਂਦੇ ਹੋਏ ਉਸ ਨੂੰ ਫੀਲਡ ਡਿਊਟੀ ਤੋਂ ਬਦਲ ਕੇ ਪੁਲਸ ਲਾਈਨਜ਼ ਭੇਜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਤਾਪ ਸਿੰਘ ਬਾਜਵਾ ਨੂੰ SC ਕਮਿਸ਼ਨ ਦਾ ਨੋਟਿਸ ਜਾਰੀ, ਡਿਪਟੀ ਕਮਿਸ਼ਨਰ ਨੂੰ ਵੀ ਸਖ਼ਤ ਹੁਕਮ
ਉਕਤ ਸਬ-ਇੰਸਪੈਕਟਰ ਵਲੋਂ ਵੀ ਤੁਰੰਤ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਰਦੀ ਵਿਚ ਪਾਈਆਂ ਸਾਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ ਹਨ। ਸਬ-ਇੰਸਪੈਕਟਰ ਦੇ ਇੰਸਟਾਗ੍ਰਾਮ ’ਤੇ 17000 ਤੋਂ ਵੱਧ ਫਾਲੋਅਰ ਹਨ ਅਤੇ ਆਮ ਕਰ ਕੇ ਹੀ ਵਰਦੀ ਵਿਚ ਹੀ ਗੱਡੀ ’ਚ ਬੈਠ ਕੇ ਹਿੰਦੀ ਅਤੇ ਪੰਜਾਬੀ ਗਾਣਿਆਂ ’ਤੇ ਲਿੱਪਸਿੰਕ ਕਰਦੇ ਹੋਏ ਵੀਡੀਓ ਪਾਇਆ ਕਰਦਾ ਸੀ।
ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY