ਬਟਾਲਾ/ਡੇਰਾ ਬਾਬਾ ਨਾਨਕ/ ਜਲੰਧਰ (ਬੇਰੀ, ਜ. ਬ., ਅਰੋੜਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ’ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਗਏ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਟਰਮੀਨਲ ਨੂੰ ਸਿਰਫ 50 ਰੁਪਏ ਦੀ ਟਿਕਟ ਲੈ ਕੇ ਦੇਖਣ ਦੀ ਸਹੂਲਤ ਦੇ ਦਿੱਤੀ ਹੈ। ਇਸ ਇਤਿਹਾਸਕ ਫੈਸਲੇ ਨੂੰ ਲੈ ਕੇ ਗੁਰੂ ਨਾਨਕ ਨਾਮਲੇਵਾ ਸੰਗਤਾਂ ’ਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਬੁਝਾਏ ਪਰਿਵਾਰ ਦੇ ਦੋਵੇਂ ਚਿਰਾਗ, ਓਵਰਡੋਜ਼ ਨੇ ਲਈ ਸਕੇ ਭਰਾਵਾਂ ਦੀ ਜਾਨ
ਇਸ ਸਬੰਧੀ ਲੈਂਡ ਪੋਰਟ ਅਥਾਰਟੀ ਦੇ ਜਨਰਲ ਮੈਨੇਜਰ ਟਿੱਕਾ ਰਾਮ ਸ਼ਰਮਾ ਨੇ ਦੱਸਿਆ ਕਿ ਸਿਰਫ 50 ਰੁਪਏ ਦੀ ਮਾਮੂਲੀ ਟਿਕਟ ’ਤੇ ਸਾਰੀਆਂ ਸੰਗਤਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਟਰਮੀਨਲ ਦੇਖਣ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸੰਗਤਾਂ 50 ਰੁਪਏ ਦੀ ਟਿਕਟ ਫੀਸ ਦੇ ਕੇ ਇਸ ਟਰਮੀਨਲ ਤੋਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ। ਹੁਣ ਪਹਿਲਾਂ ਵਾਂਗ ਪਾਸਪੋਰਟ ਤੇ ਵੀਜ਼ਾ ਦੀ ਲੋੜ ਨਹੀਂ ਪਵੇਗੀ ਅਤੇ ਸ਼ਰਧਾਲੂ ਟਰਮੀਨਲ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਿਰਫ 50 ਰੁਪਏ ਫੀਸ ਭਰ ਕੇ ਸਵੇਰੇ 11.30 ਤੋਂ ਦੁਪਹਿਰ ਬਾਅਦ 3.30 ਵਜੇ ਟਰਮੀਨਲ ਦੇ ਦਰਸ਼ਨ ਕਰ ਸਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਨੇ ਬੁਝਾਏ ਪਰਿਵਾਰ ਦੇ ਦੋਵੇਂ ਚਿਰਾਗ, ਓਵਰਡੋਜ਼ ਨੇ ਲਈ ਸਕੇ ਭਰਾਵਾਂ ਦੀ ਜਾਨ
NEXT STORY