ਮੋਗਾ (ਅਜ਼ਾਦ): ਮੋਗਾ ਜ਼ਿਲੇ੍ਹ ਦੇ ਪਿੰਡ ਭਿੰਡਰ ਕਲਾਂ ਨਿਵਾਸੀ ਇਕ ਕਿਸਾਨ ਨੇ ਜੋ 5 ਧੀਆਂ ਦਾ ਪਿਉ ਸੀ, ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਅਤੇ ਉਸਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ
ਮਿ੍ਰਤਕ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਦਰਸ਼ਨ ਸਿੰਘ (41) ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ 5 ਧੀਆਂ ਦਾ ਪਿਤਾ ਸੀ। ਖੇਤੀ ਦੇ ਕੰਮ ’ਚ ਮੰਦੀ ਅਤੇ ਕਈ ਵਿਅਕਤੀਆਂ ਦਾ ਲੱਖਾਂ ਰੁਪਏ ਦਾ ਕਰਜ਼ਾ ਦੇਣ ਕਾਰਣ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨ ਮੇਰੇ ਪਤੀ ਨੇ ਮੋਟਰ ’ਤੇ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ, ਜਦ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਸਿਵਲ ਹਸਪਤਾਲ ਮੋਗਾ ਲੈ ਗਏ ਪਰ ਡਾਕਟਰਾਂ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦਰਸ਼ਨ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ, ਦੋਹਰੀ ਚਾਲ ਨਾ ਚੱਲਣ ਦੀ ਕਹੀ ਗੱਲ
ਮਾਮਲਾ ਕਰੋੜਾਂ ਰੁਪਏ ਦੀ ਠੱਗੀ ਦਾ, ਬਾਬੇ ਦੀ ਲੁੱਟ ਦਾ ਸ਼ਿਕਾਰ ਬਲਾਕ ਸੰਮਤੀ ਮੈਂਬਰ ਨੇ DGP ਕੋਲ ਲਾਈ ਗੁਹਾਰ
NEXT STORY