ਚੰਡੀਗੜ੍ਹ/ਅੰਮਿ੍ਰਤਸਰ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਸਦਨ ’ਚ ਪਾਸ ਕੀਤੇ ਬਿੱਲਾਂ ਨੂੰ ਲੈ ਕੇ ਕਾਨੂੰਨੀ ਵਿਕਲਪ ਲੱਭਣ ਲਈ ਹੋਰ ਕਿੰਨੇ ਸਮੇਂ ਦੀ ਉਡੀਕ ਕਰਨਗੇ? ਕਿਉਂਕਿ ਰਾਜਪਾਲ ਨੇ ਇਹ ਬਿੱਲ ਅੱਗੇ ਰਾਸ਼ਟਰਪਤੀ ਕੋਲ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਨੂੰ ਕਿਸਾਨੀ ਮੁੱਦੇ ’ਤੇ ਦੋਹਰੀ ਚਾਲ ਨਾ ਚੱਲਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋਂ : ਪਰਨੀਤ ਕੌਰ ਅਤੇ ਹੈਰੀਮਾਨ ਨੇ ਹਾਦਸੇ ਦੇ ਸ਼ਿਕਾਰ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਨਵਾਂ ਟ੍ਰੈਕਟਰ
ਬੀਬਾ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ’ਤੇ ਲਿਖਿਆ ‘‘ਤਕਰੀਬਨ 3 ਮਹੀਨੇ ਹੋ ਚੁੱਕੇ ਹਨ ਹਨ ਜਦੋਂ ਪੰਜਾਬ ਵਿਧਾਨ ਸਭਾ ’ਚ 3 ਕਾਲ਼ੇ ਖੇਤੀ ਕਾਨੂੰਨ ਵਿਰੋਧੀ 3 ਬਿਲ ਪਾਸ ਕੀਤੇ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਜੇ ਰਾਜਪਾਲ ਬਿੱਲਾਂ ਨੂੰ ਸਹਿਮਤੀ ਵਾਸਤੇ ਰਾਸ਼ਟਰਪਤੀ ਕੋਲ ਨਹੀਂ ਭੇਜਣਗੇ ਤਾਂ ਉਹ ਕਾਨੂੰਨੀ ਵਿਕਲਪ ਦੀ ਚੋਣ ਕਰਨਗੇ। ਕੀ ਮਨਜ਼ੂਰੀ ਲਈ ਮੁੱਖ ਮੰਤਰੀ ਅਣਮਿੱਥੇ ਸਮੇਂ ਤੱਕ ਇੰਤਜ਼ਾਰ ਕਰਦੇ ਰਹਿਣਗੇ ਅਤੇ ਇਸ ਦੇ ਬਾਵਜੂਦ ਵੀ ਢੀਠਪੁਣਾ ਦਿਖਾਉਂਦੇ ਹੋਏ ਇਹ ਦਾਅਵੇ ਕਰਦੇ ਰਹਿਣਗੇ ਕਿ ਪੰਜਾਬ ’ਚ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਕਾਨੂੰਨ ਲਾਗੂ ਨਹੀਂ ਹੋਏ? ਜਾਂ ਫ਼ੇਰ ਇਹ ਮੰਨਿਆ ਜਾਵੇ ਕਿ ਇਹ ਸਾਰਾ ਕੁਝ ਪੰਜਾਬੀਆਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਇੱਕ ਹੋਰ ਨਾਟਕ ਹੀ ਸੀ?
ਇਹ ਵੀ ਪੜ੍ਹੋ : ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੁਲਸ ਅਫ਼ਸਰਾਂ ਦੀ ਤਾਇਨਾਤੀ ਮਾਮਲੇ 'ਚ ਭੜਕੇ 'ਕੈਪਟਨ', ਅਕਾਲੀ ਦਲ ਤੇ 'ਆਪ' ਨੂੰ ਲਿਆ ਕਰੜੇ ਹੱਥੀਂ
NEXT STORY