ਮੋਗਾ (ਸੰਜੀਵ): ਹਾਕੀ ਖਿਡਾਰੀ ਦੋਸਤ ਨੇ ਆਪਣੇ ਦੂਜੇ ਦੋਸਤ 'ਤੇ 3000 ਰੁਪਏ ਉਧਾਰ ਨਾ ਦੇਣ 'ਤੇ ਗੁੱਸੇ 'ਚ ਆ ਕੇ ਤੇਜ਼ਾਬ ਪਾ ਦਿੱਤਾ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ।
ਪੀੜਤ ਨੌਜਵਾਨ ਗੁਰਬਾਜ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗਰੀਨ ਫੀਲਡ ਕਾਲੋਨੀ ਮੋਗਾ ਦੀ ਮਾਤਾ ਨਸੀਬ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਬਾਜ ਸਿੰਘ, ਜੋ ਕਿ ਲੁਧਿਆਣਾ ਵਿਖੇ ਪੜ੍ਹਦਾ ਹੈ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਹਾਕੀ ਖਿਡਾਰੀ ਹੈ, 10 ਮਾਰਚ ਨੂੰ ਹੋਲੀ ਦਾ ਤਿਉਹਾਰ ਹੋਣ ਕਰ ਕੇ ਘਰ ਆਇਆ ਸੀ। ਹੋਲੀ ਵਾਲੇ ਦਿਨ ਮੈਂ ਆਪਣੇ ਕੰਮ 'ਤੇ ਚਲੀ ਗਈ ਤਾਂ ਉਸ ਦਾ ਲੜਕਾ ਘਰ 'ਚ ਇਕੱਲਾ ਸੀ। ਦੁਪਹਿਰ ਦੇ ਸਮੇਂ ਉਸ ਦੇ ਲੜਕੇ ਦੇ ਦੋਸਤ ਨੇ ਗੇਟ ਖੜਕਾਇਆ, ਜਿਸ 'ਤੇ ਗੁਰਬਾਜ ਸਿੰਘ ਨੇ ਗੇਟ ਨਹੀਂ ਖੋਲ੍ਹਿਆ ਤਾਂ ਪ੍ਰਭਜੋਤ ਸਿੰਘ ਅਤੇ ਉਸ ਦਾ ਇਕ ਸਾਥੀ ਗੇਟ ਟੱਪ ਕੇ ਅੰਦਰ ਆ ਗਏ, ਜਿਨ੍ਹਾਂ ਹੱਥ 'ਚ ਫੜੀ ਕੋਈ ਚੀਜ਼ ਮੇਰੇ ਬੇਟੇ ਦੇ ਚਿਹਰੇ 'ਤੇ ਪਾ ਦਿੱਤੀ, ਜਿਸ ਨਾਲ ਮੇਰੇ ਬੇਟੇ ਦਾ ਚਿਹਰਾ ਝੁਲਸ ਗਿਆ। ਮੇਰੇ ਬੇਟੇ ਕੋਲੋਂ ਉਸ ਦਾ ਦੋਸਤ 3000 ਰੁਪਏ ਉਧਾਰ ਮੰਗ ਰਿਹਾ ਸੀ ਪਰ ਗੁਰਬਾਜ ਨੇ ਨਹੀਂ ਦਿੱਤੇ, ਜਿਸ ਕਾਰਨ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥਾਣਾ ਸਿਟੀ ਸਾਊਥ ਦੇ ਇੰਚਾਰਜ ਕਰਮਜੀਤ ਸਿੰਘ ਨੇ ਕਿਹਾ ਕਿ ਝੁਲਸੇ ਨੌਜਵਾਨ ਦੇ ਬਿਆਨ ਲੈਣ ਤੋਂ ਬਾਅਦ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਇਨ੍ਹਾਂ ਸ਼ਰਤਾਂ 'ਤੇ ਆਮ ਆਦਮੀ ਪਾਰਟੀ 'ਚ ਵਾਪਸ ਜਾਣਗੇ ਡਾ. ਧਰਮਵੀਰ ਗਾਂਧੀ
ਅੱਗ ਲੱਗਣ ਕਾਰਨ ਵਿਆਹ ਵਾਲੇ ਘਰ ’ਚ ਪਈਆਂ ਭਾਜੜਾਂ, ਲੱਖਾਂ ਦਾ ਨੁਕਸਾਨ
NEXT STORY