ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿਥੇ ਸਮੇਂ ਦੀਆਂ ਸਰਕਾਰਾਂ ਵਲੋਂ ਦਹੇਜ ਪ੍ਰਥਾ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਦਾਜ ਨਾ ਲੈਣ ਸਬੰਧੀ ਸੁਚੇਤ ਕੀਤਾ ਜਾਂਦਾ ਹੈ, ਉੱਥੇ ਦੂਜੇ ਪਾਸੇ ਹਾਲੇ ਵੀ ਕੁਝ ਲਾਲਚੀ ਕਿਸਮ ਦੇ ਲੋਕਾਂ ਵਲੋਂ ਹਾਲੇ ਵੀ ਆਪਣੇ ਮੁੰਡੇ ਦਾ ਵਿਆਹ ਕਰਨ ਵੇਲੇ ਕੁੜੀ ਦੇ ਮਾਪਿਆਂ ਤੋਂ ਦਹੇਜ ਦੀ ਮੰਗ ਕੀਤੀ ਜਾਂਦੀ ਹੈ ਤੇ ਦਾਜ ਨਾ ਦੇਣ 'ਤੇ ਕੁੜੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਸ਼ਾਦੀਵਾਲਾ ਦੇ ਵਸਨੀਕਾਂ ਨੇ ਤਾਂ ਉਸ ਕੁੜੀ ਨੂੰ ਬੇਹੱਦ ਪ੍ਰੇਸ਼ਾਨ ਕੀਤਾ ਹੈ, ਜਿਸ ਨੇ ਆਪਣੇ ਪਤੀ ਨੂੰ ਕੈਨੇਡਾ ਪਹੁੰਚਾਉਣ ਲਈ ਵੱਡੀ ਮਸ਼ੱਕਤ ਕੀਤੀ।
ਇਹ ਵੀ ਪੜ੍ਹੋ : ਡੇਅਰੀ ਮਾਲਕ ਨੇ ਲਾਈਵ ਹੋ ਕੇ ਦੁਨੀਆ ਨੂੰ ਕਿਹਾ ਅਲਵਿਦਾ, ਕਾਂਗਰਸੀ ਕੌਂਸਲਰ ਬਾਰੇ ਕੀਤਾ ਵੱਡਾ ਖ਼ੁਲਾਸਾ
ਦੂਜੇ ਪਾਸੇ ਭਾਵੇਂ ਇਸ ਮਾਮਲੇ 'ਚ ਥਾਣਾ ਐੱਨ. ਆਰ. ਆਈ. ਬਠਿੰਡਾ ਵਲੋਂ 8 ਮਹੀਨੇ ਮਾਮਲਾ ਤਾਂ ਦਰਜ ਕਰ ਲਿਆ ਸੀ ਪ੍ਰੰਤੂ ਹਾਲੇ ਤੱਕ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ ਕਰ ਕੇ ਪੀੜਤ ਕੁੜੀ ਦਾ ਪਿਤਾ ਗੁਰਮੀਤ ਸਿੰਘ ਸਰਕਾਰੇ ਦਰਬਾਰੇ ਦੀਆਂ ਠੋਕਰਾਂ ਖਾ ਰਿਹਾ ਹੈ ਤਾਂ ਜੋ ਉਸਦੀ ਧੀ ਨੂੰ ਇਨਸਾਫ਼ ਮਿਲ ਸਕੇ। 'ਜਗ ਬਾਣੀ' ਦਫ਼ਤਰ ਵਿਖੇ ਆਪਣੀ ਧੀ ਨਾਲ ਹੋ ਰਹੀ ਨਾ ਇਨਸਾਫ਼ੀ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ, ਡਾਇਰੈਕਟਰ ਜਨਰਲ ਪੁਲਸ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਆਈਲੈਟਸ ਪਾਸ ਕੁੜੀ ਦਾ ਵਿਆਹ 23 ਮਾਰਚ 2018 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸ਼ਾਦੀਵਾਲਾ ਦੇ ਹਰਮੀਤ ਸਿੰਘ ਨਾਲ ਕੀਤਾ ਸੀ ਅਤੇ ਵਿਆਹ 'ਤੇ 15 ਲੱਖ ਆਪਣੀ ਹੈਸੀਅਤ ਤੋਂ ਵੱਧ ਖਰਚ ਕੀਤੇ ਸਨ ਤਾਂ ਜੋ ਧੀ ਸੁੱਖੀ ਸਾਦੀ ਵੱਸ ਸਕੇ ਪ੍ਰੰਤੂ ਵਿਆਹ ਤੋਂ ਕੁਝ ਦਿਨ ਬਾਅਦ ਹੀ ਮੇਰੀ ਧੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਹੋਰ ਦਾਜ ਦੀ ਮੰਗ ਕੀਤੀ, ਇੱਥੇ ਹੀ ਬੱਸ ਨਹੀਂ ਧੀ ਤੋਂ ਸਹੁਰਾ ਪਰਿਵਾਰ ਨੇ ਸੋਨਾ ਵੀ ਲੈ ਲਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
ਇਸ ਮਗਰੋਂ ਜਦੋਂ ਮੇਰੀ ਧੀ ਕੈਨੇਡਾ ਚਲੀ ਗਈ ਤਾਂ ਮਗਰ ਆਪਣੇ ਪਤੀ ਨੂੰ ਕੈਨੇਡਾ ਲੈ ਜਾਣ ਲਈ ਭਾਰੀ ਮਸ਼ੱਕਤ ਕੀਤੀ ਤੇ ਦੋ ਦਫ਼ਾ ਵੀਜ਼ਾ ਰਿਫਊਜ਼ ਹੋਣ 'ਤੇ ਵੀ ਮੁੰਡੇ ਦਾ ਵੀਜ਼ਾ ਲਗਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਕੈਨੇਡਾ ਜਾ ਕੇ ਹਰਮੀਤ ਆਪਣੇ ਮਾਪਿਆਂ ਨਾਲ ਰਲ ਕੇ ਬਦਲ ਗਿਆ ਤੇ ਵਿਦੇਸ਼ ਦੀ ਧਰਤੀ 'ਤੇ ਪੈਰ ਧਰਦਿਆਂ ਹੀ ਧੀ ਨੂੰ ਧੋਖਾ ਦੇ ਕੇ ਅਲੱਗ ਰਹਿਣ ਲੱਗ ਪਿਆ। ਉਨ੍ਹਾਂ ਕਿਹਾ ਕਿ ਭਾਵੇਂ ਹਰਮੀਤ ਤੋਂ ਇਲਾਵਾ ਉਸਦੇ ਮਾਤਾ-ਪਿਤਾ 'ਤੇ ਵੀ ਮਾਮਲਾ ਦਰਜ ਹੈ ਪ੍ਰੰਤੂ ਉਹ ਘਰ ਛੱਡ ਕੇ ਲੁਕ ਗਏ ਹਨ, ਜਿਸ ਕਾਰਣ ਗ੍ਰਿਫ਼ਤਾਰੀ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਐੱਨ. ਆਰ. ਆਈ. ਦੀ ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ
ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ
NEXT STORY