ਮੋਗਾ (ਆਜ਼ਾਦ): ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਵਿਖੇ ਇਕ 80 ਸਾਲਾ ਬਜ਼ੁਰਗ ਜਨਾਨੀ ਦੀ ਸਿਰ 'ਚ ਸੱਟ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਅਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਹੱਤਿਆ ਦਾ ਪਤਾ ਲੱਗਣ 'ਤੇ ਡੀ. ਐੱਸ. ਪੀ. ਬਾਘਾ ਪੁਰਾਣਾ ਜਸਬਿੰਦਰ ਸਿੰਘ, ਡੀ. ਐੱਸ. ਪੀ. ਡੀ. ਜੰਗਜੀਤ ਸਿੰਘ, ਥਾਣੇਦਾਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਡਾਗ ਸਕੁਆਇਡ ਅਤੇ ਫਿੰਗ ਪ੍ਰਿੰਟ ਮਾਹਰਾਂ ਨੂੰ ਦੱਸਿਆ ਗਿਆ।
ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਲੰਜ
ਬਜ਼ੁਰਗ ਜਨਾਨੀ ਚਰਨ ਕੌਰ (80) ਆਪਣੇ ਛੋਟੇ ਬੇਟੇ ਬਸੰਤ ਸਿੰਘ ਨਾਲ ਰਹਿੰਦੀ ਸੀ ਜਦਕਿ ਉਸਦੇ ਤਿੰਨ ਬੇਟੇ ਵੱਖ ਰਹਿੰਦੇ ਸਨ। ਉਸਦਾ ਬੇਟਾ ਬਸੰਤ ਸਿੰਘ ਕੰਮ 'ਤੇ ਚਲਾ ਗਿਆ। ਅੱਜ ਸਵੇਰੇ ਜਦੋਂ ਦੁੱਧ ਦੇਣ ਲਈ ਗੁਆਂਢੀ ਦੁੱਧ ਪਾਉਣ ਲਈ ਆਇਆ ਤਾਂ ਉਸਨੇ ਚਰਨ ਕੌਰ ਨੂੰ ਆਵਾਜ਼ਾਂ ਮਾਰੀਆਂ, ਪਰ ਕਿਸੇ ਨੇ ਆਵਾਜ਼ ਨਾ ਦਿੱਤੀ, ਜਿਸ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਇਕ ਲੜਕੇ ਨੂੰ ਜਦੋਂ ਕੰਧ ਉਪਰੋਂ ਮਕਾਨ ਅੰਦਰ ਭੇਜਿਆ ਗਿਆ ਤਾਂ ਅੰਦਰ ਦੇਖਿਆ ਕਿ ਚਰਨ ਕੌਰ ਲਹੂ ਲੁਹਾਨ ਹੋਈ ਪਈ ਸੀ, ਜਿਸ 'ਤੇ ਮੁੰਡੇ ਨੇ ਰੋਲਾ ਪਾਇਆ ਅਤੇ ਦਰਵਾਜਾ ਖੋਲਿਆ ਤਾਂ ਦੇਖਿਆ ਕਿ ਚਰਨ ਕੌਰ ਮਰੀ ਪਈ ਸੀ।
ਇਹ ਵੀ ਪੜ੍ਹੋ : ਕਾਂਗਰਸ ਤੇ ਕੇਂਦਰ 'ਤੇ ਵਰ੍ਹੇ ਸੁਖਬੀਰ ਬਾਦਲ, ਕਿਹਾ- ਦੋਵਾਂ ਨੇ ਮਿਲ ਕੇ ਕਿਸਾਨਾਂ ਨਾਲ ਕੀਤਾ ਧੋਖਾ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮ੍ਰਿਤਕਾ ਦੇ ਬੇਟੇ ਬੰਤ ਸਿੰਘ ਪੁੱਤਰ ਅਰਜਨ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਹੱਤਿਆ ਦੇ ਕਾਰਣਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਚਰਨ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਜਲਦ ਹੀ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ
ਚੰਦਰ ਸ਼ੇਖਰ ਮਰਵਾਹਾ ਦੇ IJM ਗਰੁੱਪ ਤੇ ਮਨਮੋਹਨ ਦੇ ਸੈਫਰਾਨ ਮਾਲ ਸਣੇ ਕਈ ਜਗ੍ਹਾ ਇਨਕਮ ਟੈਕਸ ਦਾ ਛਾਪਾ
NEXT STORY