ਮੋਗਾ (ਹੀਰੋ)—ਪੰਜਾਬ ਬਾਡੀ ਬਿਲਡਿੰਗ ਐਮਿਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਮਿਸਟਰ ਪੰਜਾਬ 2019 ਸੀਨੀਅਰ ਬਾਡੀ ਬਿਲਡਿੰਗ ਮੁਕਾਬਲੇ 31 ਮਾਰਚ 2019 ਨੂੰ ਯੂ. ਕੇ. ਪੈਲੇਸ ਖੰਨਾ (ਪੰਜਾਬ) ਵਿਖੇ ਕਰਵਾਏ ਗਏ, ਜਿਸ 'ਚ ਗੁਰਜੀਤ ਸਿੰਘ ਪਿੰਡ ਇੰਦਰਗੜ੍ਹ ਨੇ ਫਿਟਨੈੱਸ ਬਾਡੀ ਬਿਲਡਿੰਗ ਮੁਕਾਬਲੇ 'ਚ ਓਵਰਆਲ ਮਿਸਟਰ ਪੰਜਾਬ 2019 ਦਾ ਖਿਤਾਬ ਜਿੱਤਿਆ ਅਤੇ ਗੋਲਡ ਮੈਡਲ ਆਪਣੇ ਨਾਂ ਕੀਤਾ। ਬਾਡੀ ਬਿਲਡਿੰਗ ਮੁਕਾਬਲੇ 'ਚ 90 ਕਿਲੋਭਾਰ ਵਰਗ 'ਚ ਦਲਜੀਤ ਸ਼ਰਮਾ (ਮੋਗਾ) ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਸਿਲਵਰ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਗੁਰਜੀਤ ਸਿੰਘ ਇੰਦਰਗੜ੍ਹ ਨੇ ਇਹ ਖਿਤਾਬ ਜਿੱਤ ਕੇ ਆਪਣੇ ਹਲਕੇ ਅਤੇ ਜ਼ਿਲੇ ਦਾ ਨਾਂ ਰੋਸ਼ਨ ਕੀਤਾ। ਮਿਸਟਰ ਇੰਡੀਆ 2019 ਦਾ ਖਿਤਾਬ ਵੀ ਗੁਰਜੀਤ ਸਿੰਘ ਨੇ ਆਪਣੇ ਨਾਂ ਕੀਤਾ ਹੋਇਆ ਹੈ, ਇੰਨਾ ਸਭ ਜਿੱਤਾਂ ਦਾ ਉਨ੍ਹਾਂ ਨੇ ਆਪਣੇ ਕੋਚ ਵੀਰੇਨਧੀਰ ਨੂੰ ਦੱਸਿਆ। ਉਨ੍ਹਾਂ ਦੀ ਵਧੀਆ ਕੋਚਿੰਗ ਸਦਕਾ ਹੀ ਇਹ ਨੌਜਵਾਨ ਇਹ ਸਭ ਟੀਚੇ ਹਾਸਲ ਕਰਨ ਦੇ ਕਾਬਲ ਹੋਇਆ ਹੈ।
ਸਿਆਸੀ ਪਾਰਟੀਆਂ ਨੂੰ ਹਰ ਵੋਟਰ ਤੱਕ ਪੁੱਜਣ ਲਈ ਨਿੱਜੀ ਸੰਪਰਕ ਅਤੇ ਇੰਟਰਨੈੱਟ 'ਤੇ ਭਰੋਸਾ
NEXT STORY