ਮੋਗਾ (ਵਿਪਨ)—ਬੀਤੇ ਦਿਨੀਂ ਹੈਦਰਾਬਾਦ 'ਚ ਹੋਏ ਮਹਿਲਾ ਡਾਕਟਰ ਨਾਲ ਅਤਿਆਚਾਰ ਦੇ ਦੋਸ਼ੀਆਂ ਨੂੰ ਪੁਲਸ ਨੇ ਕੱਲ੍ਹ ਚਾਰਾਂ ਦੋਸ਼ੀਆਂ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ। ਹੈਦਰਾਬਾਦ ਪੁਲਸ ਐਨਕਾਉਂਟਰ 'ਤੇ ਪੰਜਾਬ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੋਗਾ ਦੀ 'ਰਾਧੇ-ਰਾਧੇ' ਐਨ.ਜੀ.ਓ. ਨੇ ਹੈਦਰਾਬਾਦ ਪੁਲਸ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਔਰਤਾਂ ਨੇ ਮਠਿਆਈਆਂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਉਨ੍ਹਾਂ ਨੇ 'ਨਾ ਵਕੀਲ ਨਾ ਦਲੀਲ, ਮਾਰੇ ਗਏ ਜ਼ਲੀਲ' ਦੇ ਨਾਅਰੇ ਵੀ ਲਾਏ।
ਔਰਤਾਂ ਦਾ ਕਹਿਣਾ ਹੈ ਕਿ ਇਹ ਜੋ ਕੁਝ ਵੀ ਹੋਇਆ ਬਹੁਤ ਵਧੀਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਮੰਗ ਵੀ ਇਹ ਹੀ ਸੀ ਕਿ ਗਲਤ ਕੰਮ ਕਰਨ ਉਸ ਸਮੇਂ ਹੀ ਸਜ਼ਾ ਸੁਣਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮਾੜੇ ਅਨਸਰਾਂ ਦੇ ਮਨ 'ਚ ਪੁਲਸ ਦਾ ਡਰ ਪੈਦਾ ਹੋ ਸਕੇ।
ਪਾਕਿ 'ਚ ਸਿੱਖ ਹੈਰੀਟੇਜ ਨਾਲ ਸਬੰਧਤ ਇਮਾਰਤਾਂ ਦੀ ਇਤਿਹਾਸਕ ਪੱਖੋਂ ਖੋਜ ਦੀ ਲੋੜ
NEXT STORY