ਮੋਗਾ (ਸੰਦੀਪ ਸ਼ਰਮਾ): ਮੋਗਾ ਸ਼ਹਿਰ ਦੇ ਡੀ. ਐੱਨ. ਮਾਡਲ ਸਕੂਲ ਦੇ ਐਤਵਾਰ ਨੂੰ ਇਕ ਵਿਦਿਆਰਥੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਅੱਜ ਦੇਰ ਸ਼ਾਮ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਜਾਂਚ ਦੌਰਾਨ ਦੋ ਹੋਰ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਉਪਰੰਤ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਤਾਲਮੇਲ ਕਰਨ ਉਪਰੰਤ ਸਕੂਲ ਵਿਚ ਪੜਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਵੀ ਜਿਥੇ ਭੱਜਦੌੜ ਮਚ ਗਈ, ਉਥੇ ਦਹਿਸ਼ਤ ਦਾ ਮਹੌਲ ਬਣ ਗਿਆ, ਜਿਸ ਨੂੰ ਦੇਖਦੇ ਹੋਏ ਤੁਰੰਤ ਸਕੂਲ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਜਾਰੀ ਕੀਤਾ ਗਿਆ, ਉਥੇ ਜ਼ਿਲ੍ਹੇ ਵਿਚ ਅੱਜ ਤੱਕ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 233 ਹੋਣ ਦੀ ਪੁਸ਼ਟੀ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਵੱਲੋਂ ਕੀਤੀ ਗਈ ਹੈ, ਉਥੇ ਅੱਜ ਜ਼ਿਲ੍ਹੇ ਵਿਚ ਇਨ੍ਹਾਂ ਦੋਹਾਂ ਵਿਦਿਆਰਥੀਆ ਨੂੰ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਵਿਚ ਅੱਜ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 8681 ਹੋ ਗਈ ਹੈ, ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਅੱਜ ਤੱਕ 2,10,954 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 1,46,635 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਹੀ ਅੱਜ ਤੱਕ ਜ਼ਿਲ੍ਹੇ ਦੇ 8444 ਪਾਜ਼ੇਟਿਵ ਕੋਰੋਨਾ ਨੂੰ ਮਾਤ ਦੇ ਚੱਕੇ ਮਰੀਜ਼ਾਂ ਦੀ ਰਿਪੋਰਟ ਠੀਕ ਹੋਣ ਦੇ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ, ਉਥੇ ਜੇਕਰ ਜ਼ਿਲ੍ਹੇ ਵਿਚ ਐਕਟਿਵ ਮਾਮਲਿਆਂ ’ਤੇ ਝਾਤ ਮਾਰੀ ਜਾਵੇ ਤਾਂ ਜ਼ਿਲ੍ਹੇ ਵਿਚ ਹੁਣ 9 ਐਕਟਿਵ ਮਾਮਲੇ ਹਨ ਅਤੇ ਸਿਹਤ ਵਿਭਾਗ ਨੂੰ 399 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ ਅਤੇ 594 ਸ਼ੱਕੀ ਲੋਕਾਂ ਦੇ ਅੱਜ ਸੈਂਪਲ ਲਏ ਗਏ ਹਨ।
ਪਟਿਆਲਾ ਦੇ ਮੇਅਰ ਦਾ 'ਨੋ ਕਾਰ ਡੇਅ' 'ਤੇ ਸ਼ਹਿਰ ਵਾਸੀਆਂ ਨੂੰ ਖ਼ਾਸ ਸੰਦੇਸ਼
NEXT STORY