ਮੋਗਾ (ਸਤੀਸ਼)-ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵੱਲੋਂ ਜਸ਼ਨ ਏ ਆਗਾਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਗੁਰਮੀਤ ਮੁਖੀਜਾ ਸੀ. ਕਾਂਗਰਸੀ ਆਗੂ ਸਨ। ਇਸ ਦੇ ਸਨਮਾਨਤ ਮਹਿਮਾਨ ਅੰਜੂ ਬਾਲਾ ਪ੍ਰਿੰ. ਸਰਕਾਰੀ ਕੰਨਿਆ ਸਕੂਲ ਅਤੇ ਮੈਡਮ ਮਧੂ ਗੁਪਤਾ ਪੰਜਾਬ ਅਹੁਦੇਦਾਰ ਭਾਰਤ ਵਿਕਾਸ ਪ੍ਰੀਸ਼ਦ ਸਨ। ਇਸ ਸਮੇਂ ਆਪਣੇ ਸੰਬੋਧਨ ’ਚ ਇੰਦਰਪ੍ਰੀਤ ਸਿੰਘ ਬੰਟੀ ਤੇ ਗੁਰਮੀਤ ਮੁਖੀਜਾ ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਮਾਜ ’ਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ। ਇਸ ਦੌਰਾਨ ਮੁੱਖ ਮਹਿਮਾਨਾਂ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਮੂਹ ਪ੍ਰਤੀਯੋਗੀਆਂ ਨੂੰ ਸਨਮਾਨਤ ਵੀ ਕੀਤਾ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਅਤੁਲ ਕੁਮਾਰ ਨੌਹਰੀਆ ਚੇਅਰਮੈਨ, ਗੌਰਵ ਸ਼ਰਮਾ ਪ੍ਰਧਾਨ, ਅਜੀਤ ਸਿੰਘ ਪੱਬੀ ਸਾਬਕਾ ਪ੍ਰਧਾਨ ਨਗਰ ਕੌਂਸਲ, ਮੈਡਮ ਪ੍ਰਿਤਪਾਲ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਕੀਰਤ ਸਿੰਘ ਸੇਖੋਂ ਕਾਂਗਰਸੀ ਆਗੂ ਵਿਰਾਜਮਾਨ ਸਨ। ਇਸ ਤੋਂ ਇਲਾਵਾ ਜਸਵਿੰਦਰ ਸਿੰਘ, ਕੁਲਵੰਤ ਸਿੰîਘ ਹੱਲਣ, ਗੌਰਵ ਦਾਬਡ਼ਾ, ਆਨੰਦ ਗੁਪਤਾ, ਰਾਜਾ ਬੱਤਰਾ, ਕੇ. ਕੇ. ਪ੍ਰਿ., ਡਾ. ਮਨਜੀਤ ਸਿੰਘ, ਪਰਮਿੰਦਰ ਨੌਹਰੀਆ, ਅਮਨਦੀਪ ਸਿੰਘ, ਡਾ. ਬਿੱਟੂ ਉੱਪਲ, ਨਿਸ਼ਾਂਤ ਨੌਹਰੀਆ, ਪ੍ਰੀਤਮ ਲਾਲ ਭਾਰਦਵਾਜ, ਪੁਨੀਤ ਸ਼ਰਮਾ, ਰਮਨ ਜਿੰਦਲ ਪੰਜਾਬ ਆਗੂ ਸ਼ੈਲਰ ਯੂਨੀਅਨ, ਦੀਪਕ ਬਾਂਸਲ, ਭੂਸ਼ਣ ਬਾਂਸਲ, ਰਾਜ ਕੁਮਾਰ ਸ਼ਰਮਾ ਪ੍ਰਧਾਨ ਸੰਤੋਸ਼ੀ ਮਾਤਾ ਸੇਵਕ ਦਲ, ਲਾਡੀ ਧੀਗਡ਼ਾ ਤੇ ਹੋਰ ਹਾਜ਼ਰ ਸਨ।
ਸਟੇਟ ਬੈਂਕ ਆਫ ਇੰਡੀਆ ਦੀ ਨਵੀਂ ਬ੍ਰਾਂਚ ਦਾ ਉਦਘਾਟਨ
NEXT STORY