ਮੋਗਾ (ਬਿੰਦਾ)-ਡੋਰ ਟੂ ਡੋਰ ਗਾਰਬੇਜ਼ ਕੁਲੈਕਸ਼ਨ ਐਸੋਸੀਏਸ਼ਨ ਮੋਗਾ ਦੀ ਇਕ ਮੀਟਿੰਗ ਪੰਜਾਬ ਦੇ ਜਨਰਲ ਸੈਕਟਰੀ ਰਾਜੇਸ਼ ਸੰਘੇਲੀਆਂ ਦੀ ਅਗਵਾਈ ਹੇਠ ਹੋਈ, ਜਿਸ ’ਚ ਸਰਬਸੰਮਤੀ ਨਾਲ ਅਰੁਣ ਕੁਮਾਰ ਰਾਜਪੂਤ ਨੂੰ ਡੋਰ ਟੂ ਡੋਰ ਗਾਰਬੇਜ਼ ਕੂਲੈਕਸ਼ਨ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਨਿਯਕੁਤ ਕੀਤਾ ਗਿਆ। ਇਸ ਤੋਂ ਇਲਾਵਾ ਸੁਰੇਸ਼ ਕੁਮਾਰ ਰਾਜੂ ਨੂੰ ਸੀਨੀਅਰ ਵਾਈਸ ਪ੍ਰਧਾਨ, ਪਵਨ ਰਾਜਪੂਤ ਨੂੰ ਕੈਸ਼ੀਅਰ, ਮੁਨੀਸ਼ ਕੁਮਾਰ ਨੂੰ ਪੰਜਾਬ ਸਲਾਹਾਕਾਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਮੋਗਾ ਜ਼ਿਲੇ ਦੀਆਂ ਕੀਤੀਆਂ ਨਿਯੁਕਤੀਆਂ ’ਚ ਮੁਕੇਸ਼ ਸੌਦਾ ਨੂੰ ਜ਼ਿਲਾ ਪ੍ਰਧਾਨ ਅਤੇ ਕਰਨਵੀਰ ਨੂੰ ਸੀਨੀਅਰ ਵਾਈਸ ਪ੍ਰਧਾਨ, ਮਹੇਸ਼ ਕੁਮਾਰ ਬੌਹਤ ਨੂੰ ਜਨਰਲ ਸੈਕਟਰੀ ਨਿਯਕੁਤ ਕੀਤਾ ਗਿਆ। ਇਸ ਮੌਕੇ ਮਹਿੰਦਰਪਾਲ, ਧੀਰਜ ਕੁਮਾਰ, ਜਮਨਾ ਦੇਵੀ, ਚੰਪਾ ਦੇਵੀ, ਅਨਿਤਾ ਰਾਣੀ, ਰਾਜਿੰਦਰ ਕੁਮਾਰ, ਰਾਮ ਕੁਮਾਰ, ਵੀਰੂ ਕੁਮਾਰ ਆਦਿ ਹਾਜ਼ਰ ਸਨ।
ਪਾਬੰਦੀ ਦੇ ਬਾਵਜੂਦ ਧਡ਼ੱਲੇ ਨਾਲ ਵਿਕ ਰਹੀ ਹੈ ਕਸਬੇ ’ਚ ਚਾਈਨਾ ਡੋਰ
NEXT STORY