ਮੋਗਾ (ਬਾਵਾ/ਜਗਸੀਰ)-ਜ਼ਿਲਾ ਪੁਲਸ ਮੁਖੀ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਸਕੂਲੀ ਬੱਸਾਂ ਨੂੰ ਸਡ਼ਕੀ ਹਾਦਸਿਆਂ ਤੋਂ ਬਚਾਉਣ ਲਈ ਸ਼ੁਰੂ ਕੀਤੀ ਮੁਹਿਮ ਤਹਿਤ ਜ਼ਿਲਾ ਟ੍ਰੈਫਿਕ ਇੰਚਾਰਜ ਐਜੂਕੇਸਨ ਮੋਗਾ ਏ. ਐੱਸ. ਆਈ. ਤਰਸੇਮ ਸਿੰਘ ਵਲੋਂ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀਆਂ ਬੱਸਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਕੂਲ ਦੀ ਟਰਾਂਸਪੋਰਟ ਸਹੀ ਪਾਈ ਗਈ ਬੱਸਾਂ ਦੇ ਡਰਾਇਵਰ ਬਾ-ਵਰਦੀ ਪਾਏ ਗਏ ਅਤੇ ਬੱਸਾਂ ਦੇ ਲੋਡ਼ੀਂਦੇ ਡਾਕੂਮੈਂਟ ਵੀ ਸਹੀ ਪਾਏ ਗਏ। ਇਸ ਸਮੇਂ ਸਕੂਲ ਕਮੇਟੀ ਦੇ ਚੇਅਰਮੈਨ ਪ੍ਰਵਾਸੀ ਭਾਰਤੀ ਜਗਜੀਤ ਸਿੰਘ ਯੂ. ਐੱਸ. ਏ. ਨੇ ਜ਼ਿਲਾ ਪੁਲਸ ਪ੍ਰਸਾਸ਼ਨ ਦੀ ਇਸ ਮੁਹਿੰਮ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਰੇ ਸਕੂਲਾਂ ਨੂੰ ਇਸ ਮੁਹਿੰਮ ਵਿਚ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸਮੇਂ ਜਗਜੀਤ ਸਿੰਘ ਯੂ. ਐੱਸ. ਏ. ਤੋਂ ਇਲਾਵਾ ਪ੍ਰਿੰਸੀਪਲ ਕਸਮੀਰ ਸਿੰਘ, ਸਕੂਲ ਦੇ ਟਰਾਸਪੋਰਟ ਇੰਚਾਰਜ ਸੁਖਦਰਸਨ ਸਿੰਘ, ਡਾਥ ਚਮਕੌਰ ਸਿੰਘ, ਕਾਸਟੇਬਲ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਏ. ਡੀ. ਸੀ. ਸੂਦ ਅਤੇ ਚੇਅਰਮੈਨ ਰਿੰਪੀ ਦਾ ਕੀਤਾ ਸਨਮਾਨ
NEXT STORY