ਮੋਗਾ (ਗੋਪੀ ਰਾਊਕੇ)-ਮੋਗਾ ਸ਼ਹਿਰ ’ਚ ਸਰਦੀ ਅਤੇ ਬਾਰਿਸ਼ ਦੇ ਮੌਸਮ ਨੂੰ ਦੇਖਦਿਆਂ ਰਾਤ ਗੁਜਾਰਨ ਲਈ ਰਹਿਣ ਬਸੈਰੇ ਦੀ ਜ਼ਰੂਰਤ ਵਾਲੇ ਲੋਕਾਂ ਨੂੰ ਬਿਹਤਰ ਸੇਵਾਵਾਂ ਦਿੰਦੇ ਹੋਏ ਨਗਰ ਨਿਗਮ ਵਲੋਂ ਸ਼ਹਿਰ ਦੇ ਅੰਦਰ ਵੱਖ-ਵੱਖ ਇਲਾਕਿਆਂ ਵਿਚ ਬਣੇ ਕਰੀਬ 6 ਰੈਣ ਬਸੇਰਿਆਂ ਨੂੰ ਦਰੁਸਤ ਕੀਤਾ ਜਾਵੇਗਾ, ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਕਮਿਸ਼ਨਰ ਅਨੀਤਾ ਦਰਸ਼ੀ ਨੇ ਸ਼ਹਿਰ ਦੇ ਅਕਾਲਸਰ ਰੋਡ ’ਤੇ ਸਰਕਾਰੀ ਕੁਆਰਟਰਾਂ ’ਚ ਬਣੇ ਰਹਿਣ ਬਸੈਰੇ ਦਾ ਨਿਰੀਖਣ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਅਮਰਦੀਪ ਸਿੰਘ ਗਿੱਲ, ਫਾਇਰ ਅਫਸਰ ਭੁਪਿੰਦਰ ਸਿੰਘ, ਦੀਪਕ ਕੁਮਾਰ ਦੇ ਇਲਾਵਾ ਹੋਰ ਹਾਜ਼ਰ ਸਨ। ਅਨੀਤਾ ਦਰਸ਼ੀ ਨੇ ਦੱਸਿਆ ਕਿ ਬਾਰਿਸ਼ ਅਤੇ ਸਰਦੀ ਦੇ ਕਾਰਨ ਰਾਤ ਗੁਜ਼ਾਰਨ ਲਈ ਕਈ ਲੋਕਾਂ ਦੇ ਕੋਲ ਛੱਤ ਦੀ ਸੁਵਿਧਾ ਨਹੀਂ ਹੈ, ਜਿਸ ਕਾਰਨ ਉਹ ਸਡ਼ਕਾਂ ’ਤੇ ਬੈਠ ਕੇ ਜੀਵਨ ਬਤੀਤ ਕਰਦੇ ਹਨ। ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਰੈਣ ਬਸੇਰਿਆਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਹਰ ਸਹੂਲਤ ਨਾਲ ਲੈਸ ਕਰਵਾ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਇਸ ਦੀ ਸੁਵਿਧਾ ਦਿੱਤੀ ਜਾਵੇਗੀ।
‘ਬੇਟੀ ਬਚਾਓ-ਬੇਟੀ ਪਡ਼ਾਓ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ
NEXT STORY