ਬੈਂਗਲੁਰੂ, (ਭਾਸ਼ਾ)– ਪੂਰੇ ਦੇਸ਼ ਵਿਚ ਕੁੱਤਿਆਂ ਦੇ ਵਧਦੇ ਹਮਲਿਆਂ ਦਰਮਿਆਨ ਬੈਂਗਲੁਰੂ ਨਗਰ ਨਿਗਮ ਨੇ ਸ਼ਹਿਰ ਦੇ ਸਾਰੇ 8 ਜ਼ੋਨਾਂ ਵਿਚ ਲੱਗਭਗ 4000 ਆਵਾਰਾ ਕੁੱਤਿਆਂ ਨੂੰ ‘ਚਿਕਨ’ ਅਤੇ ਚੌਲ ਖੁਆਉਣ ਦਾ ਫੈਸਲਾ ਲਿਆ ਹੈ, ਜਿਸ ਦੀ ਅੰਦਾਜ਼ਨ ਲਾਗਤ 2.8 ਲੱਖ ਰੁਪਏ ਹੋਵੇਗੀ।
ਟੈਂਡਰ ਦਸਤਾਵੇਜ਼ ਮੁਤਾਬਕ ਨਗਰ ਨਿਗਮ ਹਰੇਕ ਜ਼ੋਨ ਵਿਚ ਲੱਗਭਗ 440 ਕੁੱਤਿਆਂ ਨੂੰ ਭੋਜਨ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਸਵੇਰੇ ਲੱਗਭਗ 11 ਵਜੇ ਤੈਅ ਸਥਾਨਾਂ ’ਤੇ ਲੱਗਭਗ 750 ਕੈਲੋਰੀ ਵਾਲਾ 400 ਗ੍ਰਾਮ ਚਿਕਨ ਅਤੇ ਚੌਲ ਪਰੋਸਿਆ ਜਾਵੇਗਾ। ਨਗਰ ਨਿਗਮ ਦੇ ਇਸ ਬੇਮਿਸਾਲ ਕਦਮ ਨੂੰ ਲੈ ਕੇ ਬੈਂਗਲੁਰੂ ਵਾਸੀਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮੀਮਸ ਅਤੇ ਚੁਟਕੁਲਿਆਂ ਦਾ ਹੜ੍ਹ ਆ ਗਿਆ ਹੈ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਉਪਯੋਗਕਰਤਾ ਕਰਨ ਗੌੜਾ ਨੇ ਵਿਅੰਗਾਤਮਕ ਟਿੱਪਣੀ ਕੀਤੀ, ‘ਬੈਂਗਲੁਰੂ ਦੇ ਆਵਾਰਾ ਕੁੱਤੇ ਉੱਤਰ ਭਾਰਤੀਆਂ ਨਾਲੋਂ ਜ਼ਿਆਦਾ ਪ੍ਰੋਟੀਨ ਖਾਂਦੇ ਹਨ।’ ਇਕ ਹੋਰ ਉਪਯੋਗਕਰਤਾ ਲਾਰਡ ਇੰਮੀ ਕਾਂਟ ਨੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਬੈਂਗਲੁਰੂ ਵਿਚ ਰੋਜ਼ਾਨਾ ਆਵਾਰਾ ਕੁੱਤਿਆਂ ਨੂੰ ਚਿਕਨ ਅਤੇ ਚੌਲ ਖੁਆਉਣ ਦੀ ਖਬਰ ਦੇਖਣ ਤੋਂ ਬਾਅਦ ਪੂਰੇ ਭਾਰਤ ਦੇ ਆਵਾਰਾ ਕੁੱਤੇ ਬੈਂਗਲੁਰੂ ਵਿਚ ਵੱਸਣ ਦੀ ਯੋਜਨਾ ਬਣਾ ਰਹੇ ਹਨ।
ਵੱਡਾ ਦਰਦਨਾਕ ਹਾਦਸਾ: ਡੂੰਘੀ ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਤ
NEXT STORY